ਭੈਣ ਭਰਾਵਾਂ ਦਾ ਪਵਿੱਤਰ ਤਿਉਹਾਰ ਰੱਖੜੀ ਜੋ 19 ਅਗਸਤ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਭੈਣਾਂ ਆਪਣੇ ਵੀਰੇ ਦੇ ਗੁੱਟ ਉੱਤੇ ਰੱਖੜੀ ਬੰਨਣ ਲਈ ਦੂਰ ਦੁਰਾਡੇ ਤੋਂ ਆਉਂਦੀਆਂ ਹਨ ਜਾਂ ਵੀਰੇ ਆਪਣੀ ਭੈਣਾਂ ਕੋਲ ਰੱਖੜੀ ਬਣਵਾਉਣ ਲਈ ਪਹੁੰਚਦੇ ਹਨ ਪਰ ਕੀ ਪਤਾ ਸੀ ਕਿ ਜਿਹੜਾ ਭਰਾ ਆਪਣੀ ਭੈਣ ਕੋਲ ਰੱਖੜੀ ਬਣਾਉਣ ਲਈ ਆਇਆ ਹੈ ਰੱਖੜੀ ਤੋਂ ਪਹਿਲਾਂ ਹੀ ਉਹ ਉਹਨਾਂ ਤੋਂ ਸਦਾ ਲਈ ਵਿਛੜ ਜਾਵੇਗਾ । ਅਜਿਹਾ ਹੀ ਦੁੱਖਦ ਮਾਮਲਾ ਸਾਹਮਣੇ ਆਇਆ ਗੁਰਾਇਆ ਦੇ ਪਿੰਡ ਰੁੜਕਾ ਕਲਾਂ ਦਾ ਜਿੱਥੇ ਇਕ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸਦੀ ਹਾਦਸੇ ਦੌਰਾਨ ਮੌਤ ਹੋ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਨਿਵਾਸੀਆਂ ਨੇ ਦੱਸਿਆ 22 ਸਾਲਾਂ ਗੌਰਵ ਰੌਲੀ ਪੁੱਤਰ ਯੋਗੇਸ਼ ਰੌਲੀ ਦਾ ਐਕਸੀਡੈਂਟ ਹੋਣ ਨਾਲ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ । ਗੌਰਵ ਦੇ ਪਿਤਾ ਯੋਗੇਸ਼ ਤੇ ਉਸਦੇ ਭਰਾ ਨੇ ਦੱਸਿਆ ਗੌਰਵ ਹਿਮਾਚਲ ਵਿੱਚ ਮਾਤਾ ਚਿੰਤਪੁਰਨੀ ਦੇ ਮੇਲਿਆਂ ਚ ਦੁਕਾਨ ਲੱਗਾ ਕਿ ਰੱਖੜੀ ਮੌਕੇ ਆਪਣੀ ਦੋ ਭੈਣਾਂ ਤੋਂ ਰੱਖੜੀ ਬਣਾਉਣ ਲਈ ਤਿੰਨ ਮਹੀਨੇ ਬਾਅਦ ਵਾਪਸ ਆਪਣੇ ਪਿੰਡ ਰੁੜਕਾ ਕਲਾਂ ਵਿਖੇ ਆਪਣੀ ਭੈਣਾਂ ਦੇ ਕੋਲੋਂ ਰੱਖੜੀ ਬਣਾਉਣ ਲਈ ਆਇਆ ਜਿਸ ਦਾ ਐਕਸੀਡੈਂਟ ਰੁੜਕਾ ਕਲਾਂ ਵਿਖੇ ਹੋ ਗਿਆ ਅਤੇ ਦੱਸਿਆ ਕਿ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਈਕਲ ਸਲਿਪ ਹੋ ਕੇ ਦੀਵਾਰ ਵਿੱਚ ਜਾ ਟਕਰਾਇਆ ਅਤੇ ਜਿਸ ਨਾਲ ਉਹ ਹੇਠਾਂ ਡਿੱਗ ਗਿਆ ਤੇ ਉਸ ਦੇ ਕਾਫੀ ਸੱਟਾਂ ਲੱਗ ਗਈਆਂ । ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿੱਚ ਡੀ ਐਮਸੀ ਲੁਧਿਆਣਾ ਵਿਖੇ ਲੈ ਗਏ ਅਤੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰਨ ਲਈ ਕਹਿ ਦਿੱਤਾ ਪੀਜੀਆਈ ਲਿਜਾਂਦੇ ਉਸਦੀ ਮੌਤ ਹੋ ਗਈ । ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਮ੍ਰਿਤਕ ਗੌਰਵ ਦੋ ਜੋੜੇ ਭੈਣ ਭਰਾ ਸਨ ਜਦ ਕਿ ਇੱਕ ਛੋਟਾ ਭਰਾ ਅਤੇ ਇੱਕ ਵੱਡੀ ਭੈਣ ਹੈ। ਜਿਸ ਦੀ ਜੋੜੀ ਭੈਣ ਇੱਕ ਦਿਨ ਪਹਿਲਾਂ ਹੀ ਮਾਤਾ ਚਿੰਤਪੁਰਨੀ ਤੋਂ ਜਦੋਂ ਵਾਪਸ ਆ ਰਹੀ ਸੀ ਤਾਂ ਉਸ ਤੇ ਗੁੱਟ ਤੇ ਰੱਖੜੀ ਬੰਨ ਕੇ ਆਈ ਸੀ ਅਤੇ ਉਸਨੇ ਕਿਹਾ ਸੀ ਕਿ ਉਹ ਆਪਣੀ ਦੂਜੀ ਭੈਣ ਕੋਲ ਰੱਖੜੀ ਬਣਾਉਣ ਲਈ ਪਿੰਡ ਆਵੇਗਾ ਪਰ ਕੀ ਪਤਾ ਸੀ ਕੀ ਇਹ ਭਾਣਾ ਵਾਪਰ ਜਾਣਾ ਹੈ। ਇਸ ਮੌਤ ਦੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਪੂਰਾ ਨਗਰ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ ਕਿਉਂਕਿ ਇਹ ਪਰਿਵਾਰ ਕਾਫੀ ਮਿਹਨਤ ਕਰਨ ਵਾਲਾ ਪਰਿਵਾਰ ਦੱਸਿਆ ਜਾ ਰਿਹਾ ਹੈ ਮ੍ਰਿਤਕ ਗੌਰਵ ਦਾ ਅੱਜ ਗਮਗੀਨ ਮਾਹੌਲ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ ਹੈ।