ਲੋਹੇ ਦੀ ਪੌੜੀ ‘ਤੇ ਚੜ੍ਹਨ ਦੌਰਾਨ ਮਾਸੂਮ ਨਾਲ ਵਾਪਰੀ ਅਣਹੋਣੀ, ਕਰੰਟ ਲੱਗਣ ਕਾਰਨ ਗਈ ਜਾਨ

ਸਮਰਾਲਾ ਦੇ ਸ੍ਰੀ ਗੁਰੂ ਅਰਜੁਨ ਦੇਵ ਕਲੋਨੀ ਦੇ ਕੋਲ ਰਹਿੰਦੇ ਇੱਕ 10 ਸਾਲਾ ਮਾਸੂਮ ਨਾਲ ਪੌੜੀ ‘ਤੇ ਚੜ੍ਹਨਾ ਦੌਰਾਨ ਦਰਦਨਾਕ ਅਣਹੋਣੀ ਵਾਪਰੀ। ਲੋਹੇ ਦੀ ਪੌੜੀ ‘ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਰਾਜਨ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਨ ਘਰ ਵਿੱਚ ਬਣੀ ਲੋਹੇ ਦੀ ਪੌੜੀ ਉੱਪਰ ਚੜ ਰਿਹਾ ਸੀ ਤਾਂ ਅਚਾਨਕ ਪੌੜੀ ਵਿੱਚ ਕਰੰਟ ਆ ਗਿਆ ਜਿਸ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਬੱਚੇ ਨੂੰ ਸਮਰਾਲਾ ਸਿਵਿਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਮ੍ਰਿਤਕ ਦੇ ਪਿਤਾ ਰਣਜੀਤ ਯਾਦਵ ਨੇ ਦੱਸਿਆ ਕਿ ਪਹਿਲਾਂ ਵੀ ਬਹੁਤ ਵਾਰ ਲੋਹੇ ਦੀ ਪੌੜੀ ਵਿੱਚ ਕਰੰਟ ਆਉਂਦਾ ਹੈ ਪਰ ਕਿਸੇ ਨੇ ਠੀਕ ਨਹੀਂ ਕਰਵਾਇਆ। ਪਿਤਾ ਨੇ ਕਿਹਾ ਕਿ ਅਸੀਂ ਪ੍ਰਵਾਸੀ ਹਾਂ ਤੇ ਇਥੇ ਕਿਰਾਏ ਦੇ ਮਕਾਨ ਤੇ ਰਹਿ ਰਹੇ ਹਾਂ। ਮਾਸੂਮ ਬੱਚੇ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Leave a Reply

Your email address will not be published. Required fields are marked *