ਜਲੰਧਰ ਵਿੱਚ ਬੀਤੀ ਫਗਵਾੜਾ ਦੇ ਵਸਨੀਕ ਧੀਰਜ ਜੋ 22 ਸਾਲ ਦਾ ਸੀ ਦੇ ਜਨਮ ਦਿੱਨ ਦੀ ਪਾਰਟੀ ਕਰਨ ਲਈ ਆਪਣੇ ਕੁਝ ਸਾਥੀਆਂ ਨਾਲ ਪਟਵਾਰੀ ਢਾਬੇ ਗਿਆ ਜਿੱਥੇ ਉਹ ਆਪਣੇ ਸਾਥੀਆਂ ਨਾਲ ਪਾਰਟੀ ਕਰ ਕੇ ਪਟਵਾਰੀ ਢਾਬੇ ਤੋ ਵਾਪਸ ਫਗਵਾੜੇ ਆਉਣ ਲਈ ਜਿਉ ਹੀ ਆਪਣੇ ਬਾਈਕ ਕੋਲ ਪਹੁੰਚਿਆ ਤਾਂ ਇੱਕ ਵਰਨਾ ਕਾਰ ਜੋ ਬਹੁਤ ਤੇਜ ਰਫਤਾਰ ਨਾਲ ਆਈ ਤੇ ਧੀਰਜ ਅਤੇ ਉਸ ਦੇ ਸਾਥੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿੱਸ ਵਿੱਚ ਧੀਰਜ ਦੀ ਇਲਾਜ ਲਈ ਜਲੰਧਰ ਦੇ ਜੋਹਲ ਹਸਪਤਾਲ ਲਿਆਂਦੇ ਸਮੇ ਮੋਤ ਹੋ ਗਈ ਤੇ ਬਾਕੀ ਸਾਥੀ ਜ਼ਖਮੀ ਹੋ ਗਏ ਜਿੰਨਾਂ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਲਿਆਂਦਾ ਗਿਆ ਉੱਥੇ ਪੁਲਸ ਵੱਲੋਂ ਵਰਨਾ ਕਾਰ ਚਾਲਕ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਧੀਰਜ ਨਿਵਾਸੀ ਫਗਵਾੜਾ ਵਜੋਂ ਹੋਈ। ਮਿਲੀ ਜਾਣਕਾਰੀ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ। ਓਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਮੁਲਜ਼ਮ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।