ਚੰਡੀਗੜ੍ਹ, 12 ਜੂਨ – ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਗੱਠਜੋੜ ਹੋ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਦੇ ਪ੍ਰਮੁੱਖ ਆਗੂਆਂ ਦੀ ਮੌਜੂਦਗੀ ਵਿਚ ਇਸ ਦਾ ਰਸਮੀ ਐਲਾਨ ਕਰਦਿਆ ਕਿਹਾ ਕਿ ਅਗਲੀਆਂ ਸਾਰੀਆਂ ਚੋਣਾਂ ਦੋਵੇਂ ਪਾਰਟੀਆਂ ਇਕੱਠੀਆਂ ਰਲ ਕੇ ਲੜਨਗੀਆਂ।