ਐਂਟੀਗੁਆ, 12 ਜੂਨ – ਡੋਮਿਨਿਕਾ ਦੀ ਉੱਚ ਅਦਾਲਤ ਨੇ ਭਾਰਤ ਤੋਂ ਭਗੌੜੇ ਹੀਰਾ ਵਪਾਰੀ ਮੇਹੁਲ ਚੌਕਸੀ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਰਕੇ ਮੇਹੁਲ ਚੌਕਸੀ ਦੀ ਜਮਾਨਤ ਅਰਜੀ ਖਾਰਿਜ ਕਰ ਦਿੱਤੀ ਹੈ।ਅਦਾਲਤ ਨੇ ਕਿਹਾ ਕਿ ਮੇਹੁਲ ਚੌਕਸੀ ਡੋਮਿਨਿਕਾ ਦਾ ਨਾਗਰਿਕ ਨਹੀਂ ਹੈ, ਇਸ ਲਈ ਅਦਾਲਤ ਅਜਿਹੀ ਕੋਈ ਸ਼ਰਤ ਨਹੀਂ ਲਗਾ ਸਕਦੀ ਜੋ ਇਹ ਯਕੀਨੀ ਬਣਾਵੇ ਕਿ ਮੇਹੁਲ ਚੌਕਸੀ ਫਰਾਰ ਨਹੀਂ ਹੋਵੇਗਾ।