15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਨਿਜੀ ਵਾਹਨਾਂ ਦੇ ਚਾਲਕਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਰਾਹਤ

ਪੰਜਾਬ ਸਰਕਾਰ ਨੇ ਨਿਜੀ ਵਾਹਨਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਨਿਜੀ ਵਾਹਨਾਂ ਦੇ ਮਾਲਕ ਇਨਵਾਇਰਮੈਂਟ ਟੈਕਸ ਅਦਾ ਕਰਕੇ ਆਪਣੀ ਗੱਡੀਆਂ ਨੂੰ ਚਲਾ ਸਕਣਗੇ, ਜਿਹੜਾ ਨਿਯਮ ਇੱਕ ਸਤੰਬਰ ਤੋਂ ਲਾਗੂ ਹੋਵੇਗਾ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਬਾਰੇ ਆਰਟੀਏ ਸਕੱਤਰ ਰਣਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ 1 ਸਤੰਬਰ ਤੋਂ ਇਹ ਨਿਯਮ ਲਾਗੂ ਹੋ ਜਾਏਗਾ, ਜਿਸ ਕਾਰਨ 15 ਸਾਲ ਪੂਰੇ ਕਰ ਚੁੱਕੇ ਨਿਜੀ ਵਾਹਨਾਂ ਦੇ ਮਾਲਕ ਇਨਵਾਇਰਮੈਂਟ ਚਾਰਜਸ ਅਦਾ ਕਰਕੇ ਆਪਣੇ ਵਾਹਨਾਂ ਦਾ ਇਸਤੇਮਾਲ ਕਰ ਸਕਣਗੇ। ਇਸ ਸਬੰਧ ਵਿੱਚ ਸਰਕਾਰ ਵੱਲੋਂ ਹਰ ਵਾਹਨ ਦੇ ਸਬੰਧ ਵਿੱਚ ਰੇਟਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਦਕਿ ਗੱਡੀਆਂ ਦੀ ਆਰਸੀ ਦੀ ਚੱਲ ਰਹੀ ਬੈਕਲੋਗ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਪਹਿਲਾਂ ਆਨਲਾਈਨ ਐਪਲੀਕੇਸ਼ਨ ਬਿਨਗਾਰ ਵੱਲੋਂ ਜਾਰੀ ਕੀਤੀ ਜਾਂਦੀ ਸੀ ਅਤੇ ਉਹਨਾਂ ਦਾ ਦਫ਼ਤਰ ਉਸਦੀ ਵੈਰੀਫਿਕੇਸ਼ਨ ਕਰਦਾ ਸੀ ਪਰ ਹੁਣ ਇਹ ਕੰਮ ਆਫਲਾਈਨ ਮੈਨੂਅਲ ਬਣ ਗਿਆ ਹੈ ਅਤੇ ਉਨ੍ਹਾਂ ਦਾ ਦਫਤਰ ਹੀ ਡਾਟਾ ਐਂਟਰੀ ਕਰਨ ਤੋਂ ਬਾਅਦ ਉਸ ਦੀ ਵੈਰੀਫਿਕੇਸ਼ਨ ਕਰਦਾ ਹੈ। ਹਾਲਾਂਕਿ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

Leave a Reply

Your email address will not be published. Required fields are marked *