ਗਰੀਬ ਪਰਿਵਾਰ ਦੀ ਰਾਤੋ-ਰਾਤ ਚਮਕੀ ਕਿਸਮਤ, 2.5 ਕਰੋੜ ਰੁਪਏ ਦੀ ਲੱਗੀ ਲਾਟਰੀ, ਪਤਨੀ ਦੇ ਨਾਂ ‘ਤੇ ਖਰੀਦੀ ਸੀ ਟਿਕਟ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਕਸਬੇ ਵਿੱਚ ਇੱਕ ਗਰੀਬ ਪਰਿਵਾਰ ਦੀ ਕਿਸਮਤ ਰਾਤੋ-ਰਾਤ ਚਮਕ ਗਈ। ਦਰਅਸਲ, ਇੱਕ ਬਜ਼ੁਰਗ ਸਕਰੈਪ ਡੀਲਰ ਨੇ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। 67 ਸਾਲਾ ਪ੍ਰੀਤਮ ਲਾਲ ਜੱਗੀ ਨੇ ਰੱਖੜੀ ਦੇ ਮੌਕੇ ‘ਤੇ ਇਹ ਲਾਟਰੀ ਟਿਕਟ ਸਿਰਫ 500 ਰੁਪਏ ‘ਚ ਖਰੀਦੀ ਸੀ। ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਕਬਾੜੀਏ ਵਜੋਂ ਕੰਮ ਕਰਦਾ ਹੈ ਅਤੇ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ। ਪਰ ਉਸਨੂੰ ਉਮੀਦ ਸੀ ਕਿ ਕਿਸੇ ਦਿਨ ਉਸਦੀ ਕਿਸਮਤ ਚਮਕੇਗੀ। ਪ੍ਰੀਤਮ ਨੇ ਦੱਸਿਆ ਕਿ ਉਸ ਨੂੰ ਇਸ ਖੁਸ਼ਖਬਰੀ ਦਾ ਪਤਾ ਅਖਬਾਰ ਦੇਖ ਕੇ ਲੱਗਾ। ਹਾਲਾਂਕਿ ਉਸ ਨੇ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਲਾਟਰੀ ਵੇਚਣ ਵਾਲੀ ਏਜੰਸੀ ਤੋਂ ਫੋਨ ਆਇਆ ਤਾਂ ਉਸ ਨੇ ਯਕੀਨ ਕਰ ਲਿਆ। ਉਸ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਟਿਕਟਾਂ ਖਰੀਦ ਰਿਹਾ ਹੈ। ਪਿਛਲੇ ਹਫ਼ਤੇ ਉਸ ਨੇ ਸ਼ਹਿਰ ਤੋਂ ਆਏ ਸੇਵਕ ਨਾਮਕ ਵਿਅਕਤੀ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ। ਇਹ ਟਿਕਟ ਉਸ ਨੇ ਆਪਣੇ ਨਾਂ ‘ਤੇ ਨਹੀਂ ਸਗੋਂ ਆਪਣੀ ਪਤਨੀ ਅਨੀਤਾ ਜੱਗੀ ਉਰਫ ਬਬਲੀ ਦੇ ਨਾਂ ‘ਤੇ ਖਰੀਦੀ ਸੀ। ਜਿਸ ਦਾ ਟਿਕਟ ਨੰਬਰ 452749 ਸੀ। ਪ੍ਰੀਤਮ ਨੇ ਕਿਹਾ- ਐਤਵਾਰ ਸਵੇਰੇ ਜਦੋਂ ਉਸਨੇ ਅਖਬਾਰ ਪੜ੍ਹਿਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਲਾਟਰੀ ਜਿੱਤ ਗਈ ਹੈ। ਪਹਿਲਾਂ ਤਾਂ ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਮੇਰੀ ਲਾਟਰੀ ਲੱਗੀ ਹੈ, ਪਰ ਫਿਰ ਮੈਨੂੰ ਸ਼ਹਿਰ ਤੋਂ ਲਾਟਰੀ ਵੇਚਣ ਵਾਲੀ ਏਜੰਸੀ ਦਾ ਫੋਨ ਆਇਆ। ਜਿਸ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਮੈਂ ਸੱਚਮੁੱਚ ਲਾਟਰੀ ਜਿੱਤੀ ਹੈ। ਇਹ ਖਬਰ ਸੁਣਦੇ ਹੀ ਉਹ ਖੁਸ਼ੀ ਨਾਲ ਝੂਮ ਉੱਠਿਆ ਜਦੋਂ ਉਸਨੇ ਇਹ ਖਬਰ ਆਪਣੇ ਪਰਿਵਾਰ ਨੂੰ ਦੱਸੀ ਤਾਂ ਸਾਰਾ ਪਰਿਵਾਰ ਵੀ ਬਹੁਤ ਖੁਸ਼ ਹੋਇਆ। ਜਾਣਕਾਰੀ ਦਿੰਦੇ ਹੋਏ ਪ੍ਰੀਤਮ ਨੇ ਦੱਸਿਆ ਕਿ ਉਸ ਨੇ ਸਿਰਫ ਇਕ ਏਜੰਸੀ ਤੋਂ ਲਾਟਰੀ ਨਹੀਂ ਖਰੀਦੀ ਸਗੋਂ ਉਹ ਜਿੱਥੋਂ ਤੋਂ ਵੀ ਲਾਟਰੀ ਖਰੀਦਦਾ ਸੀ। ਇਸ ਵਾਰ ਉਸ ਵੱਲੋਂ ਖਰੀਦੀ ਗਈ ਰਾਖੀ ਬੰਪਰ ਲਾਟਰੀ ਦੀ ਕੀਮਤ 500 ਰੁਪਏ ਸੀ ਅਤੇ ਇਸ ਦੀ ਜਿੱਤਣ ਦੀ ਰਕਮ 2.5 ਕਰੋੜ ਰੁਪਏ ਸੀ ਪ੍ਰੀਤਮ ਦਾ ਕਹਿਣਾ ਹੈ ਕਿ ਪੈਸੇ ਮਿਲਣ ਤੋਂ ਬਾਅਦ ਉਹ ਸਾਰੀ ਰਕਮ ਦਾ ਕਰੀਬ 25 ਫੀਸਦੀ ਸਮਾਜਿਕ ਕੰਮਾਂ ‘ਚ ਲਗਾਵੇਗਾ।

Leave a Reply

Your email address will not be published. Required fields are marked *