ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਸ਼ਿਮਲਾਪੁਰੀ ਦੇ ਬਰੋਟਾ ਰੋਡ ‘ਤੇ ਤੜਕੇ ਇਕ ਦਸ ਮਹੀਨਿਆਂ ਦੇ ਬੱਚੇ ਨੂੰ ਸੱਪ ਨੇ ਡੰਗ ਮਾਰ ਦਿਤਾ। ਸੱਪ ਦਾ ਜ਼ਹਿਰ ਫੈਲਣ ‘ਤੇ ਤੁਰੰਤ ਬਾਅਦ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਫਤਿਹਵੀਰ ਸਿੰਘ ਵਜੋਂ ਹੋਈ ਹੈ। ਸ਼ਹਿਰ ਵਿੱਚ ਪੈ ਮੀਂਹ ਕਾਰਨ ਸ਼ੁੱਕਰਵਾਰ ਤੜਕੇ ਸੱਪ ਇਲਾਕੇ ਦੇ ਇਕ ਘਰ ਅੰਦਰ ਦਾਖਲ ਹੋ ਗਿਆ। ਸੱਪ ਨੇ ਕਮਰੇ ਵਿਚ ਸੁੱਤੇ ਪਏ ਦਸ ਮਹੀਨਿਆਂ ਦੇ ਫਤਿਹਵੀਰ ਸਿੰਘ ਨੂੰ ਡੰਗ ਮਾਰ ਦਿੱਤਾ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਮੈਂਬਰ ਜਾਗੇ। ਉਨ੍ਹਾਂ ਨੇ ਦੇਖਿਆ ਕਿ ਕਮਰੇ ‘ਚੋਂ ਸੱਪ ਬਾਹਰ ਜਾ ਰਿਹਾ ਸੀ। ਜਦੋਂ ਉਨ੍ਹਾਂ ਨੇ ਆਪਣੇ ਪੁੱਤ ਫਤਿਹਵੀਰ ਸਿੰਘ ਨੂੰ ਵੇਖਿਆ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿਚ ਲੁਧਿਆਣਾ ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕਰੇਗੀ।