ਪਟਿਆਲਾ ਦੇ ਜਗਤਾਰ ਨਗਰ ਵਿਚ ਉਸ ਵੇਲੇ ਹਾਲਾਤ ਭਿਆਨਕ ਬਣ ਗਏ ਜਦੋਂ ਇਕ ਘਰ ਵਿਚ ਜ਼ੋਰਦਾਰ ਧਮਾਕਾ ਹੋ ਗਿਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪੂਰਾ ਪਰਿਵਾਰ ਬੈਠ ਕੇ ਰੋਟੀ ਖਾ ਰਿਹਾ ਸੀ। ਜ਼ੋਰਦਾਰ ਧਮਾਕੇ ਨਾਲ ਪਰਿਵਾਰ ਅਤੇ ਆਂਢ ਗੁਆਂਢ ਦੇ ਲੋਕ ਸਹਿਮ ਗਏ। ਪਰਿਵਾਰ ਦੇ ਦੱਸਣ ਮੁਤਾਬਿਕ ਘਰ ਵਿਚ ਗੈਸ ਪਾਈਪ ਲਾਈਨ ਪੈ ਰਹੀ ਸੀ ਜਿਸਦੀ ਅਜੇ ਸ਼ੁਰੂਆਤ ਨਹੀਂ ਹੋਈ ਪਰ ਗੈਸ ਪਾਈਪ ਲਾਈਨ ਵਾਲੀ ਟੀਮ ਪੂਰੇ ਮੁਹੱਲੇ ਵਿਚ ਇਸ ਗੈਸ ਪਾਈਪ ਲਾਈਨ ਦਾ ਜਾਇਜ਼ਾ ਲੈ ਰਹੇ ਸੀ ਤਾਂ ਉਸੇ ਵੇਲੇ ਇਹ ਬਲਾਸਟ ਹੋ ਗਿਆ। ਦੱਸ ਦਈਏ ਕਿ ਪਹਿਲਾਂ ਘਰ ਵਿਚ ਖਾਣਾ ਬਣਾਉਣ ਲਈ ਆਮ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਕੰਪਨੀ ਵੱਲੋਂ ਇਸ ਪ੍ਰੋਜੇਕਟ ਨੂੰ ਲਿਆਂਦਾ ਗਿਆ ਹੈ, ਜੋ ਇਕ ਨੈਚੁਰਲ ਗੈਸ ਹੈ ਪਰ ਇਸ ਗੈਸ ਪਾਈਪ ਲਾਈਨ ਨਾਲ ਘਰ ਵਿਚ ਵੱਡਾ ਹਾਦਸਾ ਹੋਣ ਤੋਂ ਬਚਾਅ ਹੋਇਆ ਹੈ। ਘਰ ਵਿਚ ਹੋਏ ਬਲਾਸਟ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿਚ ਵਿਚ ਸਹਿਮ ਦਾ ਮਾਹੌਲ ਹੈ।