ਦਸੂਹਾ ’ਚ ਮਰੂਤੀ ਏਜੰਸੀ ਨਜ਼ਦੀਕ ਪੰਜ ਗੱਡੀਆਂ ਆਪਸ ’ਚ ਟਕਰਾ ਗਈਆਂ। ਇਸ ਹਾਦਸੇ ਚ ਸ਼ਾਮਲ 2 ਟਰੱਕ ਤੇ 3 ਕਾਰਾਂ ਆਪਸ ਵਿਚ ਟਕਰਾਉਣ ਨਾਲ ਨੁਕਸਾਨੀਆਂ ਗਈਆਂ। ਇਸ ਹਾਦਸੇ ਦੀ ਲਪੇਟ ਵਿੱਚ ਇੱਕ ਐਕਟੀਵਾ ਸਵਾਰ ਵੀ ਆ ਗਿਆ। ਜੋ ਕਿ ਇਸ ਹਾਦਸੇ ’ਚ ਜ਼ਖ਼ਮੀ ਹੋ ਗਏ। ਗਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਾਹਗੀਰਾਂ ਦੇ ਦੱਸਣ ਮੁਤਾਬਿਕ ਇਹ ਹਾਦਸਾ ਅੱਜ ਸਵੇਰੇ ਤਕਰੀਬਨ 9 ਵਜੇ ਦੇ ਕਰੀਬ ਵਾਪਰਿਆ ਜਦੋਂ ਪਠਾਨਕੋਟ ਵੱਲ ਦੀ ਸਾਈਡ ਤੋਂ ਆ ਰਹੀਆਂ ਗੱਡੀਆਂ ਜਦੋਂ ਸਿਨਮਾ ਚੌਂਕ ਵਿੱਚ ਪਹੁੰਚੀਆਂ ਤਾਂ ਚੌਂਕ ਵਿਚ ਲੱਗੀਆਂ ਲਾਈਟਾਂ ਰੈਡ ਹੋ ਗਈਆਂ, ਜਿਸ ਤੋਂ ਬਾਅਦ ਅੱਗੇ ਚੱਲ ਰਹੀਆਂ ਗੱਡੀਆਂ ਨੇ ਬਰੇਕਾਂ ਲਗਾ ਦਿੱਤੀਆਂ।ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀਆਂ ਤੇਜ ਰਫ਼ਤਾਰ ਗੱਡੀਆਂ ਇਹਨਾਂ ਦੀ ਪਿੱਛੇ ਆ ਟਕਰਾ ਗਈਆਂ ਅਤੇ ਇਸ ਹਾਦਸੇ ਦੀ ਲਪੇਟ ਵਿਚ ਦਸੂਹਾ ਦੇ ਐਸਬੀਆਈ ਬੈਂਕ ਦੇ ਡਿਪਟੀ ਮੈਨੇਜਰ ਵੀ ਆ ਗਿਆ, ਜੋ ਕਿ ਆਪਣੀ ਐਕਟੀਵਾ ’ਤੇ ਸਵਾਰ ਹੋ ਕੇ ਬੈਂਕ ਨੂੰ ਕੰਮ ’ਤੇ ਜਾ ਰਹੇ ਸੀ। ਜਿਨਾਂ ਨੂੰ ਹਾਦਸੇ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਦਸੂਹਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਬਾਕੀਆਂ ਦੇ ਹਾਦਸੇ ’ਚ ਸ਼ਾਮਲ ਲੋਕਾਂ ਦੇ ਮਮੂਲੀ ਸੱਟਾਂ ਲੱਗੀਆਂ। ਉੱਥੇ ਹੀ ਹਾਦਸੇ ਵਿਚ 5 ਗੱਡੀਆਂ ਨੁਕਸਾਨੀਆਂ ਗਈਆਂ ਅਤੇ ਮੌਕੇ ’ਤੇ ਪੁਲਿਸ ਵੱਲੋਂ ਪਹੁੰਚ ਕੇ ਇਨ੍ਹਾਂ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ’ਤੇ ਜਾਮ ਲੱਗ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਹਾਦਸਾ ਗ੍ਰਸਤ ਗੱਡੀਆਂ ਨੂੰ ਸਾਈਡ ਤੇ ਕਰਨ ਤੋਂ ਬਾਅਦ ਜਾਮ ਨੂੰ ਖੋਲ ਦਿੱਤਾ ਗਿਆ ਹੈ।