ਮੋਹਾਲੀ, 17 ਜੂਨ – ਪੱਕੇ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕ ਸੰਘਰਸ਼ ਕਰ ਰਹੇ ਹਨ ਜਿਨ੍ਹਾਂ ਨੇ ਸਾਰੀ ਰਾਤ ਵੀ ਸਿੱਖਿਆ ਵਿਭਾਗ ਦੇ ਦਫਤਰ ਦੇ ਗੇਟ ਅੱਗੇ ਗੁਜ਼ਾਰੀ।ਮੁੱਖ ਮੰਤਰੀ ਦੇ ਓ.ਐੱਸ.ਡੀ ਸੰਦੀਪ ਸੰਧੂ ਨਾਲ ਬੀਤੀ ਦੇਰ ਰਾਤ ਕੱਚੇ ਅਧਿਆਪਕਾਂ ਦੀ ਮੀਟਿੰਗ ਤੋਂ ਬਾਅਦ ਅਧਿਆਪਕ ਆਗੂਆ ਨੇ ਕਿਹਾ ਕਿ ਅੱਜ ਦੁਪਹਿਰ 12.30 ਵਜੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਕੱਚੇ ਅਧਿਆਪਕ ਪੈਨਲ ਮੀਟਿੰਗ ਕਰਨਗੇ।ਮੀਟਿੰਗ ‘ਚ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਉਹ ਅਗਲਾ ਸੰਘਰਸ਼ ਕਰਨਗੇ।