ਨਵੀਂ ਦਿੱਲੀ, 17 ਜੂਨ – C.B.S.E ਨੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਲਈ ਗਰੇਡ/ਅੰਕ ਦੇਣ ਵਾਸਤੇ ਆਪਣੇ ਮੁਲਾਂਕਣ ਸੁਪਰੀਮ ਕੋਰਟ ‘ਚ ਜਮਾਂ ਕਰਵਾਉਂਦਿਆ ਦੱਸਿਆ ਕਿ 12ਵੀਂ ਕਲਾਸ ਦਾ ਨਤੀਜਾ 10ਵੀਂ ਅਤੇ 11ਵੀਂ ਦੇ 30-30% ਅਤੇ 12ਵੀਂ ਪ੍ਰੀ-ਬੋਰਡ ਦੇ 40% ਅੰਕਾਂ ਦੇ ਆਧਾਰ ‘ਤੇ ਬਣੇਗਾ।ਅਟਾਰਨੀ ਜਨਰਲ (A.G) ਕੇ.ਕੇ ਵੇਣੂਗੋਪਾਲ ਨੇ ਕਿਹਾ ਕਿ 12ਵੀਂ ਦਾ ਨਤੀਜਾ 31 ਜੁਲਾਈ ਤੱਕ ਘੋਸ਼ਿਤ ਕਰ ਦਿੱਤਾ ਜਾਵੇਗਾ।