ਲਾਲ ਬਜ਼ਾਰ ਸਥਿਤ ਸੁਨਿਆਰਾ ਬਾਜ਼ਾਰ ਦੇ ਇਕ ਜਿਊਲਰਜ਼ ਤੋਂ ਕਰੀਬ 25 ਤੋਲੇ ਦਾ ਸੋਨਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਜੀਤ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਦੇ ਧਿਆਨ ‘ਚ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਐੱਸਐੱਮ ਜਿਓਲਰਜ ਦੇ ਮਾਲਕ ਸੰਨੀ ਤੇ ਮਨੀ ‘ਤੇ ਧੋਖਾਧੜੀ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ 2 ਪੀੜਤਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾਂ ਨੇ ਦੱਸਿਆ ਹੈ ਕਿ ਉਕਤ ਵਿਅਕਤੀ ਉਨ੍ਹਾਂ ਦਾ ਸੋਨਾ ਲੈ ਕੇ ਫਰਾਰ ਹੋ ਗਿਆ ਹੈ। ਪੀੜਤ ਸੁਨੀਲ ਕੁਮਾਰ ਨੇ ਮੀਡੀਆ ਸਾਹਮਣੇ ਆ ਕੇ ਦੋਸ਼ ਲਾਇਆ ਕਿ ਐੱਸਐੱਮ ਜਿਉਲਰਜ਼ ਨੇ 20 ਤੋਂ 25 ਤੋਲੇ ਸੋਨਾ ਹੜੱਪ ਲਿਆ ਹੈ। ਉਸ ਨੇ 20 ਤੋਂ 25 ਤੋਲੇ ਸੋਨੇ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਪੁਲਿਸ ਕਮਿਸ਼ਨਰ ਦਫ਼ਤਰ ’ਚ ਸ਼ਿਕਾਇਤ ਵੀ ਦਿੱਤੀ ਹੈ। ਉਸ ਕੋਲ ਧੋਖਾਧੜੀ ਦੇ ਸਾਰੇ ਸਬੂਤ ਹਨ। ਪੀੜਤ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਦਾ 6.50 ਲੱਖ ਰੁਪਏ ਦਾ 8 ਤੋਲਾ ਸੋਨਾ ਲੈ ਕੇ ਫਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਬੱਚਿਆਂ ਲਈ ਸੋਨਾ ਰੱਖ ਲਿਆ ਸੀ। ਜਦ ਉਹ ਆਪਣਾ ਸੋਨਾ ਲੈਣ ਲਈ ਉਨ੍ਹਾਂ ਦੇ ਘਰ ਗਿਆ ਤਾਂ ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਦੇ ਪੁੱਤਰ ਨੂੰ ਕੁਝ ਹੋਇਆ ਤਾਂ ਉਹ ਉਸ ਵਿਰੁੱਧ ਕਾਰਵਾਈ ਕਰੇਗਾ। ਪੀੜਤ ਨੇ ਦੱਸਿਆ ਕਿ ਦੋਵੇਂ ਭਰਾ ਸੰਨੀ ਤੇ ਮਨੀ ਹੁਣ ਫਰਾਰ ਹਨ। ਪੀੜਤ ਨੇ ਦੱਸਿਆ ਕਿ 20 ਤੋਂ 25 ਵਿਅਕਤੀਆਂ ਨਾਲ ਦੋ ਜਿਉਲਰ ਭਰਾਵਾਂ ਨੇ ਠੱਗੀ ਮਾਰੀ ਹੈ। ਜਿਉਲਰ ਮਾਲਕ ਵੱਲੋਂ ਕੋਈ ਬਿਆਨ ਨਹੀਂ ਆਇਆ, ਸੁਨੀਲ ਨੇ ਕਿਹਾ ਕਿ ਉਸ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਉਹ ਮਰਨ ਲਈ ਮਜਬੂਰ ਹੈ। ਸੁਨੀਲ ਨੇ ਦੱਸਿਆ ਕਿ ਉਸ ਦੇ ਘਰ ਖਾਣ ਲਈ ਰੋਟੀ ਨਹੀਂ ਹੈ। ਪ੍ਰਧਾਨ ਹਰਜੀਤ ਨੂੰ ਲੈ ਕੇ ਜੌਹਰੀ ਦੇ ਘਰ ਗਿਆ ਪਰ ਸੰਨੀ ਤੇ ਮਨੀ ਘਰੋਂ ਗਾਇਬ ਸਨ।