ਮੰਗਲਵਾਰ ਸਵੇਰੇ ਮਜੀਠਾ ਅੰਮ੍ਰਿਤਸਰ ਮੁੱਖ ਸੜਕ ‘ਤੇ ਇਕ ਹਾਦਸੇ ਦੌਰਾਨ ਐਕਟਿਵਾ ਸਵਾਰ ਸਾਬਕਾ ਫੌਜੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਬਾਰਡਰ ਸਕਿਊਰਟੀ ਫੋਰਸ ਵਿਚੋ ਸੇਵਾ ਮੁਕਤ ਹੋਇਆ ਵਿਅਕਤੀ ਸੁਰਜੀਤ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਮੁਹੱਲਾ ਭਗਤਾਂ ਵਾਲਾ ਨਜਦੀਕ ਮਿਸ਼ਨ ਸਕੂਲ ਮਜੀਠਾ ਆਪਣੀ ਐਕਟਿਵਾ ਨੰਬਰ-ਪੀ.ਬੀ.02ਸੀ.ਕੇ 1733 ਤੇ ਸਵਾਰ ਹੋ ਕੇ ਮਜੀਠਾ ਤੋ ਅੰਮ੍ਰਿਤਸਰ ਵੱਲ ਆਪਣੇ ਕੰਮ ਲਈ ਜਾ ਰਿਹਾ ਸੀ। ਰਸਤੇ ਵਿਚ ਪਿੰਡ ਪੰਡੋਰੀ ਵੜੈਚ ਨਜ਼ਦੀਕ ਇੱਕ ਮਿੱਟੀ ਦੀ ਭਰੀ ਟਰਾਲੀ ਨਾਲ ਟਕਰਾ ਕੇ ਸੜ੍ਹਕ ਤੇ ਡਿੱਗ ਪਿਆ ਜਿਸ ਨਾਲ ਉਕਤ ਮਿੱਟੀ ਵਾਲੀ ਟਰਾਲੀ ਦਾ ਟਾਇਰ ਉਸ ਦੇ ਸਿਰ ਉਪਰੋ ਲੰਘ ਜਾਣ ਕਾਰਣ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਪਰਿਵਾਰਕ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਇੱਕ ਲੜਕਾ ਪਰ ਉਹ ਵੀ ਭਾਰਤੀ ਫੌਜ ਵਿਚ ਪੰਜਾਬ ਤੋਂ ਬਾਹਰਲੇ ਸੂਬੇ ‘ਚ ਤਾਇਨਾਤ ਹੇ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ‘ਚ ਲੈ ਲਿਆ ਅਤੇ ਅਗਲੀ ਕਾਰਵਾਈ ਅਮਲ ਵਿਚ ਹੈ।