ਮੋਗਾ ਵਿੱਚ ਤੜਕਸਾਰ ਸੀਆਈਏ ਅਤੇ ਥਾਣਾ ਸਿਟੀ 1 ਪੁਲਿਸ ਨੇ ਬਦਮਾਸ਼ ਦਾ ਐਨਕਾਊਂਟਰ ਕੀਤਾ ਹੈ। ਮੁਲਜ਼ਮ ਨੇ ਪੁਲਿਸ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਸੁਨੀਲ ਬਾਬਾ ਦੀ ਲੱਤ ਵਿੱਚ ਗੋਲੀ ਲੱਗੀ ਹੈ। ਦੱਸ ਦਈਏ ਕਿ ਸੁਨੀਲ ਬਾਬਾ ਉਤੇ 17 ਅਪਰਾਧਿਕ ਮਾਮਲੇ ਦਰਜ ਹਨ ਜਿਸ ਨੂੰ ਕੱਲ੍ਹ ਪੁਲਿਸ ਉੱਤਰਾਖੰਡ ਤੋਂ ਫੜ ਕੇ ਲਿਆਈ ਸੀ। ਅੱਜ ਜਦ ਸਵੇਰੇ ਪੁਲਿਸ ਉਸ ਦੀ ਨਿਸ਼ਾਨਦੇਹੀ ਉਤੇ ਉਸ ਵੱਲੋਂ ਰੱਖੇ ਗਏ ਅਸਲੇ ਨੂੰ ਰਿਕਵਰ ਕਰਨ ਪਹੁੰਚੀ ਤਾਂ ਮੌਕਾ ਦੇਖਦੇ ਹੀ ਸੁਨੀਲ ਬਾਬਾ ਵੱਲੋਂ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬ ਵਿੱਚ ਪੁਲਿਸ ਵੱਲੋਂ ਵੀ ਕੀਤੇ ਗਏ ਫਾਇਰ। ਇਸ ਫਾਇਰਿੰਗ ਵਿੱਚ ਮੁਲਜ਼ਮ ਸੁਨੀਲ ਬਾਬਾ ਦੇ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।