ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ 29 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ PM ਨਰਿੰਦਰ ਮੋਦੀ ਨੂੰ ਦੂਜੀ ਚਿੱਠੀ ਲਿਖੀ ਹੈ। ਉਨ੍ਹਾਂ ਵਲੋਂ ਪਿਛਲੇ ਦਿਨੀਂ ਸੰਸਦੀ ਕਮੇਟੀ ਵੱਲੋਂ ‘MSP ਗਾਰੰਟੀ ਕਾਨੂੰਨ ਬਣਾਉਣ ਦੀ ਸਿਫਾਰਸ਼’ ਨੂੰ ਲਾਗੂ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ ਆਪਣੀ ਚਿੱਠੀ ’ਚ ਲਿਖਿਆ ਕਿ ‘‘ਪ੍ਰਧਾਨ ਮੰਤਰੀ ਜੀ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਾਂ ਤਾਂ MSP ਗਾਰੰਟੀ ਕਾਨੂੰਨ ਬਣਨ ਸਮੇਤ ਹੋਰ ਮੰਗਾਂ ਦੇ ਪੂਰਾ ਹੋਣ ਮਗਰੋਂ ਮੈਂ ਅਪਣਾ ਮਰਨ ਵਰਤ ਖ਼ਤਮ ਕਰਾਂਗਾ ਜਾਂ ਅੰਦੋਲਨ ਵਾਲੀ ਥਾਂ ’ਤੇ ਹੀ ਅਪਣੀ ਜਾਨ ਦੇ ਦੇਵਾਂਗਾ। ਹੁਣ ਫੈਸਲਾ ਤੁਹਾਨੂੰ ਕਰਨਾ ਹੈ। ’’