ਪਟਿਆਲਾ ਸ਼ਹਿਰ ਦੇ ਸਮਾਣਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਮਵੀਕਲਾਂ ’ਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਸਤੇ ਜਾ ਰਹੇ ਡਾਕਟਰਾਂ ਦੀ ਸਕਾਰਪੀਓ ਗੱਡੀ ਹਦਸਾ ਗ੍ਰਸਤ ਹੋ ਗਈ ਹੈ। ਜਦੋਂ ਮੈਡੀਕਲ ਟੀਮ ਖਨੌਰੀ ਬਾਰਡਰ ਤੋਂ ਵਾਪਸ ਪਟਿਆਲਾ ਆ ਰਹੀ ਸੀ ਤਾਂ ਇੱਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਮੈਡੀਕਲ ਟੀਮ ਨੂੰ ਲਿਜਾ ਰਹੀ ਗੱਡੀ ’ਚ ਜਾ ਵੱਜੀ। ਇਸ ਦੌਰਾਨ ਕਈ ਡਾਕਟਰ ਜ਼ਖ਼ਮੀ ਹੋ ਗਏ ਹਨ।