ਦੇਰ ਰਾਤ ਲੁਧਿਆਣਾ ਦੇ ਬੱਸ ਸਟੈਂਡ ਕੋਲ ਬਣੇ ਇਕ ਸ਼ਿਵ ਮੰਦਰ ’ਚ ਬੇਅਦਬੀ ਦੀ ਘਟਨਾ ਵਾਪਰੀ। ਇਕ ਵਿਅਕਤੀ ਨੇ ਬੱਸ ਸਟੈਂਡ ਦੇ ਗੇਟ ’ਤੇ ਸਥਿਤ ਸ਼ਿਵ ਮੰਦਰ ਵਿਚ ਮੂਰਤੀਆਂ ਦੀ ਭੰਨਤੋੜ ਕੀਤੀ। ਉਸ ਵਿਅਕਤੀ ਨੇ ਭਗਵਾਨ ਗਣੇਸ਼ ਭਗਵਤਾਨ ਤੇ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿਤੀਆਂ ਅਤੇ ਸ਼ਿਵਲਿੰਗ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਸ਼ਿਵ ਜੀ ਦਾ ਤ੍ਰਿਸ਼ੂਲ ਵੀ ਤੋੜ ਦਿਤਾ। ਇਸ ਦੌਰਾਨ ਬੱਸ ਸਟੈਂਡ ਦੇ ਪਾਰਕਿੰਗ ਕਰਮਚਾਰੀਆਂ ਨੇ ਤੁਰਤ ਉਸ ਵਿਅਕਤੀ ਨੂੰ ਫੜ ਲਿਆ ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਵਿਅਕਤੀ ਦੀ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਹਿਰਦੇਸ਼ ਭਾਰਤੀ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਵਿਚ ਲੁਧਿਆਣਾ ਦੇ ਜਵੱਦੀ ਇਲਾਕੇ ’ਚ ਕਿਰਾਏ ’ਤੇ ਰਹਿੰਦਾ ਹੈ। ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਮੌਜੂਦ ਚਸ਼ਮਦੀਦ ਪ੍ਰੀਤ ਇੰਦਰ ਸਿੰਘ ਨੇ ਦਸਿਆ ਕਿ ਬੱਸ ਸਟੈਂਡ ’ਤੇ ਬਣਿਆ ਇਹ ਸ਼ਿਵ ਮੰਦਰ ਕਰੀਬ 100 ਸਾਲ ਪੁਰਾਣਾ ਹੈ। ਮੰਦਰ ’ਚ ਰੋਜ਼ ਲੋਕ ਮੱਥਾ ਟੇਕਣ ਆਉਂਦੇ ਹਨ। ਇਸ ਦੌਰਾਨ ਅਚਾਨਕ ਇਕ ਵਿਅਕਤੀ ਮੰਦਰ ਵਿਚ ਵੜ ਗਿਆ। ਲੋਕਾਂ ਨੂੰ ਲੱਗਿਆ ਕਿ ਸ਼ਾਇਦ ਉਹ ਮੱਥਾ ਟੇਕਣ ਆਇਆ ਹੈ। ਅਚਾਨਕ ਉਸ ਨੇ ਮੰਦਰ ’ਚ ਬਣੀ ਮੁਰਤੀਆਂ ਦੀ ਭੰੜਤੋੜ ਸ਼ੁਰੂ ਕਰ ਦਿਤੀ। ਉਸ ਵਿਅਕਤੀ ਨੇ ਭਗਵਾਨ ਗਣੇਸ਼ ਦੀ ਮੂਰਤੀ ਨੂੰ ਵੀ ਤੋੜ ਦਿਤਾ। ਇਸ ਦੌਰਾਨ ਪਾਰਕਿੰਗ ਕਰਮਚਾਰੀਆਂ ਨੇ ਉਸ ਨੂੰ ਦਬੋਚ ਲਿਆ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਇਸ ਘਟਨਾ ਕਾਰਨ ਸਥਾਨਕ ਲੋਕਾਂ ’ਚ ਰੋਸ ਹੈ।