ਹਰ ਸਾਲ ਚਾਈਨਾ ਡੋਰ ਨਾਲ ਹਜ਼ਾਰਾਂ ਪੰਛੀ ਆਪਣੀ ਜਾਨ ਗਵਾ ਬੈਠਦੇ ਹਨ। ਇਸੇ ਤਰ੍ਹਾਂ ਕਈ ਇਨਸਾਨਾਂ ਦੀ ਵੀ ਇਸ ਡੋਰ ਨਾਲ ਜਾਨ ਚਲੀ ਜਾਂਦੀ ਹੈ। ਕਈ ਲੋਕ ਜ਼ਖ਼ਮੀ ਹੋ ਜਾਂਦੇ ਹਨ ਅਜਿਹਾ ਹੀ ਇੱਕ ਹਾਦਸਾ ਬਟਾਲਾ ’ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਵਿਅਕਤੀ ਆਪਣੇ ਕਿਸੇ ਕੰਮ ਲਈ ਆਪਣੇ ਦੁਪਹੀਆ ਵਾਹਨ ’ਤੇ ਜਾ ਰਿਹਾ ਸੀ ਕਿ ਅਚਾਨਕ ਉਸ ਦੇ ਗਲੇ ’ਚ ਡੋਰ ਫਸ ਗਈ, ਜਿਸ ਕਾਰਨ ਉਸ ਦੇ ਗਲੇ ’ਚ ਕੱਟ ਲੱਗ ਗਿਆ। ਗਨੀਮਤ ਇਹ ਰਹੀ ਕਿ ਉਸ ਦੀ ਜਾਨ ਬਚ ਗਈ, ਪਰ ਉਸ ਸ਼ਖ਼ਸ ਨੇ ਇੱਕ ਵਾਰ ਮੌਤ ਨੂੰ ਨੇੜਿਓਂ ਦੇਖ ਲਿਆ। ਜਦੋਂ ਪੀੜਤ ਰਾਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਇੱਕ ਵਾਰ ਇਸ ਤਰ੍ਹਾਂ ਲੱਗਾ ਕਿ ਹੁਣ ਤਾਂ ਉਸ ਦੀ ਜੀਵਨ ਲੀਲ੍ਹਾ ਸਮਾਪਤ ਹੋ ਗਈ ਹੈ ਪਰ ਪ੍ਰਮਾਤਮਾ ਦੀ ਮਰਜ਼ੀ ਨਾਲ ਬਚਾ ਹੋ ਗਿਆ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ਦੇ ਨਾਲ ਨਾਲ ਆਮਦ ’ਤੇ ਪਾਬੰਦੀ ਲਗਾਈ ਜਾਵੇ।