ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਟ੍ਰਾਂਸਜੈਂਡਰਜ਼ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਫੌਜ ਤੇ ਸਕੂਲਾਂ ‘ਚੋਂ ਟ੍ਰਾਂਸਜੈਂਡਰਜ਼ ਨੂੰ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟਰੰਪ ਸਰਕਾਰ ਅਧੀਨ ਪ੍ਰਸ਼ਾਸਨ ‘ਚ ਮਰਦ ਤੇ ਔਰਤਾਂ ਦੋ ਹੀ ਜੈਂਡਰ ਹੋਣਗੇ।ਡੋਨਾਲਡ ਟਰੰਪ ਨੇ ਮਰਦਾਂ ਨੂੰ ਔਰਤਾਂ ਦੀਆਂ ਖੇਡਾਂ ਤੋਂ ਦੂਰ ਰੱਖਣ ਦੀ ਗੱਲ ਕਹੀ ਤੇ ਕਿਹਾ ਕਿ ਇਹ ਅਮਰੀਕੀ ਸਰਕਾਰ ਦੀ ਅਧਿਕਾਰਕ ਨੀਤੀ ਹੋਵੇਗੀ ਕਿ ਸਿਰਫ ਦੋ ਹੀ ਜੈਂਡਰ ਹੋਣਗੇ, ਮਰਦ ਤੇ ਔਰਤ। ਟ੍ਰਾਂਸਜੈਂਡਰਜ਼ ਮੁੱਦਿਆਂ ਨੇ ਹਾਲ ਦੇ ਸਾਲਾਂ ਵਿਚ ਅਮਰੀਕੀ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਡੈਮੋਕ੍ਰੇਟਿਕ ਤੇ ਰਿਪਬਲਿਕਨ ਨਿਯੰਤ੍ਰਿਤ ਸੂਬਾ ਚਕਿਤਸਾ, ਇਲਾਜ ਤੇ ਜਨਤਕ ਜਾਂ ਸਕੂਲ ਲਾਇਬ੍ਰੇਰੀਆਂ ਵਿਚ ਇਸ ਵਿਸ਼ੇ ‘ਤੇ ਕਿਹੜੀਆਂ ਕਿਤਾਬਾਂ ਰੱਖਣ ਦੀ ਇਜਾਜ਼ਤ ਹੈ ਵਰਗੀਆਂ ਨੀਤੀ ‘ਤੇ ਵੱਖ-ਵੱਖ ਦਿਸ਼ਾਵਾਂ ਵਿਚ ਚਲੇ ਗਏ ਹਨ।ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਜਲਦ ਕਦਮ ਚੁੱਕਣ ਦਾ ਵਾਅਦਾ ਕੀਤਾ ਤੇ ਨਾਲ ਹੀ ਪਨਾਮਾ ਨਹਿਰ ‘ਤੇ ਅਮਰੀਕੀ ਕੰਟਰੋਲ ਬਹਾਲ ਕਰਨ ਦੀ ਆਪਣੀ ਗੱਲ ਨੂੰ ਦੁਹਰਾਇਆ। ਨਾਲ ਹੀ ਟਰੰਪ ਨੇ ਕਿਹਾ ਕਿ ਮੈਂ ਯੂਕਰੇਨ ਵਿਚ ਯੁੱਧ ਨੂੰ ਖਤਮ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੀਜੇ ਵਿਸ਼ਵ ਯੁੱਧ ਨੂੰ ਰੋਕਾਂਗਾ।