ਫਗਵਾੜਾ ਦੇ ਮੁਹੱਲਾ ਕਟਹਿਰਾ ਚੋਂਕ ਚ ਪੁਲਿਸ ਨੇ ਇਕ ਘਰ ਚ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕਰ ਕਾਫੀ ਮਾਤਰਾ ਚ ਨਜਾਇਜ ਸ਼ਰਾਬ ਬਰਾਮਦ ਕੀਤੀ ਮੌਕੇ ਤੇ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਦੀ ਪਛਾਣ ਪ੍ਰਿੰਸ ਸੂਰੀ ਵਜੋਂ ਹੋਈ ਪੁਲਿਸ ਵਲੋਂ ਮੁਲਜ਼ਮ ਨੂੰ ਕਾਬੁ ਕਰ ਮਾਮਲੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਐੱਸ ਐਚ ਓ ਥਾਣਾ ਸਿਟੀ ਅਮਨਦੀਪ ਨਾਹਰ ਨੇ ਦਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਟਾਹਿਰਾ ਚੋਂਕ ਚ ਇਕ ਵਿਅਕਤੀ ਜੋ ਕਿ ਨਜਾਇਜ ਸ਼ਰਾਬ ਦਾ ਧੰਦਾ ਕਰਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਸਮੇਤ ਪੁਲਿਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੀ ਟੀਮ ਤੋਂ ਪਹੁੰਚੇ ਮਨਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਦੀ ਹਾਜਰੀ ਵਿਚ ਮੌਕੇ ਤੇ ਪਹੁੰਚ ਛਾਪੇਮਾਰੀ ਕੀਤੀ ਅਤੇ 25 ਪੇਟੀਆਂ ਨਜਾਇਜ ਸ਼ਰਾਬ ਅਲੱਗ ਅਲੱਗ ਮਾਰਕਾ ਅਤੇ 50 ਦੇ ਕ੍ਰੀੱਬ ਅਧੀਏ ਤੇ ਪਊਏ ਬਰਾਮਦ ਕੀਤੇ ਮੌਕੇ ਤੇ ਪੁਲਿਸ ਨੂੰ ਸ਼ਰਾਬ ਦੀਆਂ ਕਾਫੀ ਖਾਲੀ ਪੇਟੀਆਂ ਵੀ ਬਰਾਮਦ ਹੋਈਆਂ ਜਿਨ੍ਹਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਐੱਸ ਐਚ ਓ ਨੇ ਦਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ