ਦੇਸ਼ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸਵਰਗਵਾਸੀ ਅਰੁਣ ਜੇਤਲੀ ਦੀ ਜਨਮ ਜਯੰਤੀ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦਿੱਲੀ ਵਿਖੇ ਜੇਤਲੀ ਪਾਰਕ ਪੁੱਜ ਕੇ ਉਹਨਾਂ ਦੇ ਬੁੱਤ ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਦੇ ਨਾਲ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਵੀ ਸਨ। ਸੋਮ ਪ੍ਰਕਾਸ਼ ਨੇ ਕਿਹਾ ਕਿ ਅਰੁਣ ਜੇਤਲੀ ਨੇ ਸਾਰੀ ਜਿੰਦਗੀ ਦੇਸ਼ ਦੀ ਸੇਵਾ ਵਿਚ ਸਮਰਪਿਤ ਕੀਤੀ। ਭਾਰਤ ਦੇ ਪ੍ਰਸਿੱਧ ਵਕੀਲ, ਅਰਥ ਸ਼ਾਸਤਰੀ, ਕਰਮਯੋਗੀ ਅਤੇ ਮਹਾਨ ਚਿੰਤਕ ਵਜੋਂ ਉਹ ਲੋਕਾਂ ਦੇ ਦਿਲ ਵਿਚ ਹਮੇਸ਼ਾ ਵੱਸਦੇ ਰਹਿਣਗੇ। ਸੋਮ ਪ੍ਰਕਾਸ਼ ਨੇ ਸਵ. ਅਰੁਣ ਜੇਤਲੀ ਦੀ ਧਰਮ ਪਤਨੀ ਸੰਗੀਤਾ ਜੇਤਲੀ, ਪਰਿਵਾਰਕ ਮੈਂਬਰਾਂ ਰੋਹਨ ਜੇਤਲੀ ਅਤੇ ਡੌਲੀ ਜੇਤਲੀ ਨੂੰ ਦੱਸਿਆ ਕਿ ਅਰੁਣ ਜੇਤਲੀ ਹਮੇਸ਼ਾ ਖਿੜੇ ਮੱਥੇ ਮਿਲਦੇ ਸਨ ਅਤੇ ਸੰਸਦ ਵਿਚ ਉਹਨਾਂ ਦੇ ਨਾਲ ਬਹੁਤ ਸਾਰੀਆਂ ਯਾਦਾਂ ਹਨ, ਜੋ ਹਮੇਸ਼ਾ ਦਿੱਲ ਵਿਚ ਤਾਜਾ ਰਹਿਣਗੀਆਂ। ਇਸ ਮੌਕੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਵੀ ਜੇਤਲੀ ਪਰਿਵਾਰ ਦੇ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਹਨਾਂ ਨੂੰ ਦੇਸ਼ ਅਤੇ ਸੰਗਠਨ ਦੇ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੀ ਪ੍ਰੇਰਣਾ ਅਰੁਣ ਜੇਤਲੀ ਤੋਂ ਹੀ ਮਿਲੀ ਹੈ। ਪੁਰਾਣੀ ਯਾਦ ਨੂੰ ਤਾਜਾ ਕਰਦਿਆਂ ਖੋਸਲਾ ਨੇ ਦੱਸਿਆ ਕਿ ਜਦੋਂ ਵੀ ਫਗਵਾੜਾ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਸਮੱਸਿਆ ਲੈ ਕੇ ਉਹ ਦਿੱਲੀ ਵਿਖੇ ਅਰੁਣ ਜੇਤਲੀ ਨੂੰ ਮਿਲਦੇ ਸੀ ਤਾਂ ਕਦੇ ਵੀ ਉਹਨਾਂ ਨੂੰ ਨਿਰਾਸ਼ ਵਾਪਸ ਨਹੀਂ ਮੁੜਨਾ ਪਿਆ। ਕਿਉਂਕਿ ਸ੍ਰੀ ਜੇਤਲੀ ਜਿੱਥੇ ਖਿੜੇ ਮੱਥੇ ਉਹਨਾਂ ਦਾ ਸਵਾਗਤ ਕਰਦੇ ਉੱਥੇ ਹੀ ਹਰ ਸੰਭਵ ਮੱਦਦ ਵੀ ਕਰਦੇ ਸਨ। ਇਸ ਮੌਕੇ ਮੈਂਬਰ ਪਾਰਲੀਮੈਂਟ ਮਨੋਜ ਤਿਵਾਰੀ, ਕਮਲਜੀਤ ਸਹਿਰਾਵਤ, ਅਰੁਣ ਕੁਮਾਰ ਲੁਧਿਆਣਾ, ਸੁਖਵੰਤ ਸਿੰਘ ਟਿੱਲੂ ਕਿਸਾਨ ਮੋਰਚਾ, ਕਰਨ ਗੋਸਾਂਈ ਸਹਿ ਮੀਡੀਆ ਇੰਚਾਰਜ ਆਦਿ ਵੀ ਹਾਜਰ ਸਨ।