ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਅਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) (ਗੈਰ-ਸਿਆਸੀ) ਵੱਲੋਂ ਸੱਦੇ ਗਏ ਪੰਜਾਬ ਵਿੱਚ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੂਬਾ ਬੰਦ ਕੀਤਾ ਗਿਆ।
ਇਹ ਪ੍ਰਦਰਸ਼ਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਮਰਥਨ ਕਰਦਾ ਹੈ, ਜੋ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਮੇਤ ਸੁਧਾਰਾਂ ਦੀ ਮੰਗ ਨੂੰ ਲੈ ਕੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ ‘ਤੇ ਹਨ।
ਪਟਿਆਲਾ ‘ਚ ਧਰੇੜੀ ਜੱਟਾਂ ਟੋਲ ਪਲਾਜ਼ਾ ਜਾਮ
ਲੁਧਿਆਣਾ ਸਟੇਸ਼ਨ ‘ਤੇ ਰੋਕੀਆਂ ਗਈਆਂ ਰੇਲਾਂ
ਮੋਹਾਲੀ- ਪਟਿਆਲਾ ਹਾਈਵੇਅ ਜਾਮ
ਅੰਮ੍ਰਿਤਸਰ ਦਾ ਭੰਡਾਰੀ ਪੁੱਲ ਜਾਮ
ਅੰਮ੍ਰਿਤਸਰ ਗੋਲਡਨ ਗੇਟ ਕੀਤਾ ਗਿਆ ਬੰਦ
ਸ਼ੰਭੂ ਬਾਰਡਰ ਨੇੜੇ ਰੇਲਾਂ ਰੋਕੀਆਂ
ਜਲੰਧਰ ‘ਚ ਧੰਨੋਵਾਲੀ ਫਾਟਕ ਬੰਦ
ਇਹ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ
- ਪੈਟਰੋਲ ਪੰਪ ਅਤੇ ਗੈਸ ਏਜੰਸੀਆਂ
- ਰੇਲ ਸੇਵਾਵਾਂ
- ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ
- ਦੁਕਾਨਾਂ ਵੀ ਬੰਦ ਰਹਿਣਗੀਆਂ
ਇਹ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ
- ਮੈਡੀਕਲ ਸੇਵਾਵਾਂ ਚਾਲੂ ਰਹਿਣਗੀਆਂ
- ਵਿਆਹ ਸਮਾਗਮ ਲਈ ਆਉਣ ਜਾਣ ਵਾਲੀਆਂ ਗੱਡੀਆਂ ਚੱਲਣਗੀਆਂ
- ਹਵਾਈ ਅੱਡੇ ਦੀਆਂ ਜ਼ਰੂਰੀ ਸੇਵਾਵਾਂ ਚੱਲਣਗੀਆਂ
- ਬੱਚਿਆਂ ਦੀ ਇੰਟਰਵਿਊ ਕਰਨ ਵਰਗੀਆਂ ਮਹੱਤਵਪੂਰਨ ਪ੍ਰਕਿਰਿਆਵਾਂ ਚਾਲੂ ਰਹਿਣਗੀਆਂ
ਪੰਜਾਬ ਬੰਦ ਮੌਕੇ ਕਿਸਾਨਾਂ ਦਾ ਫਗਵਾੜਾ ‘ਚ ਹੋਇਆ ਵੱਡਾ ਇਕੱਠ