ਕਿਸਾਨ ਯੂਨੀਅਨ ਵੱਲੋਂ ਅੱਜ ਸੋਮਵਾਰ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਗਿਆ ਹੈ। ਜਿਸ ਕਾਰਨ ਸੜਕੀ ਆਵਾਜਾਈ, ਰੇਲ ਆਵਾਜਾਈ ਤੇ ਰੋਕ ਲਗਾਈ ਗਈ ਹੈ। ਪੰਜਾਬ ਬੰਦ ਕਾਰਨ ਹਾਈਵੇਅ ਹਨ, ਜਿਸ ਕਾਰਨ ਘਰਾਂ ਤੋਂ ਨਿਕਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਧਰਨਾ ਸਵੇਰੇ 7 ਵਜੇ ਤੋਂ ਸ਼ੁਰੂ ਹੈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਰੇਲ ਰੋਕੋ ਅੰਦੋਲਨ ਕਾਰਨ ਅੱਜ ਭਾਰਤੀ ਰੇਲਵੇ ਨੇ ਕਈ ਅਹਿਮ ਕਦਮ ਚੁੱਕੇ ਹਨ। ਰੇਲਵੇ ਵਿਭਾਗ ਨੇ ਅੰਦੋਲਨ ਕਾਰਨ ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀਆਂ ਤਿੰਨ ਸ਼ਤਾਬਦੀ ਟ੍ਰੇਨਾਂ ਸਮੇਤ 15 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੰਦੇ ਭਾਰਤ ਸਮੇਤ ਤਿੰਨ ਟ੍ਰੇਨਾਂ ਨੂੰ ਅੰਬਾਲਾ ਤੱਕ ਰੋਕ ਦਿੱਤਾ ਗਿਆ ਹੈ। ਉੱਤਰੀ ਰੇਲਵੇ ਨੇ 158 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ 50 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਹੈ। ਰੇਲਵੇ ਪ੍ਰਸ਼ਾਸਨ ਨੇ ਇਹ ਯਕੀਨੀ ਬਣਾਇਆ ਹੈ ਕਿ ਇਸ ਅੰਦੋਲਨ ਕਾਰਨ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ। ਰੋਕੀਆਂ ਗਈਆਂ ਟਰੇਨ ਨੂੰ ਅਜਿਹੇ ਸਥਾਨਾਂ ‘ਤੇ ਰੋਕਿਆ ਜਾਵੇਗਾ, ਜਿੱਥੇ ਮੁਸਾਫਰਾਂ ਨੂੰ ਚਾਹ, ਪਾਣੀ ਅਤੇ ਖਾਣੇ ਵਰਗੀਆਂ ਬੁਨਿਆਦੀ ਸਹੂਲਤਾਂ ਉਪਲਬਧ ਹੋਣ।12011-12 ਕਾਲਕਾ-ਦਿੱਲੀ ਸ਼ਤਾਬਦੀ
12005-06 ਕਾਲਕਾ-ਦਿੱਲੀ ਸ਼ਤਾਬਦੀ
12045-46 ਚੰਡੀਗੜ੍ਹ-ਦਿੱਲੀ ਸ਼ਤਾਬਦੀ
12527-28 ਰਾਮਨਗਰ-ਚੰਡੀਗੜ੍ਹ
14332 ਕਾਲਕਾ-ਦਿੱਲੀ
14795-96 ਕਾਲਕਾ-ਭਿਵਾਨੀ
12411-12 ਚੰਡੀਗੜ੍ਹ-ਅੰਮ੍ਰਿਤਸਰ
54569-70 ਕਾਲਕਾ-ਅੰਬਾਲਾ ਪੈਸੰਜਰ
ਅੰਬਾਲਾ ਤੱਕ ਸੀਮਤ ਰੇਲਗੱਡੀਆਂ
12231 ਲਖਨਊ-ਚੰਡੀਗੜ੍ਹ
12057-58 ਨਵੀਂ ਦਿੱਲੀ-ਅੰਦੌਰਾ ਜਨਸ਼ਤਾਬਦੀ
20977-78 ਅਜਮੇਰ-ਚੰਡੀਗੜ੍ਹ ਵੰਦੇ ਭਾਰਤ
ਅੰਬਾਲਾ ਵਿੱਚ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਕਈ ਰਸਤਿਆਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨ: ਰਾਮਗੜ੍ਹ, ਸ਼ਹਿਜ਼ਾਦਪੁਰ, ਮੁਲਾਣਾ, ਯਮੁਨਾਨਗਰ, ਰਾਦੌਰ, ਲਾਡਵਾ, ਇੰਦਰੀ, ਕਰਨਾਲ, ਪਾਣੀਪਤ, ਸੋਨੀਪਤ ਵਾਇਆ ਪੰਚਕੂਲਾ। ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੇ ਵਾਹਨ: ਪੰਚਕੂਲਾ ਵਾਇਆ ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਸ਼ਹਿਜ਼ਾਦਪੁਰ, ਰਾਮਗੜ੍ਹ। ਅੰਬਾਲਾ ਤੋਂ ਚੰਡੀਗੜ੍ਹ ਆਉਣ ਵਾਲੇ ਵਾਹਨ: ਅੰਬਾਲਾ ਛਾਉਣੀ ਤੋਂ ਸਾਹਾ, ਸ਼ਹਿਜ਼ਾਦਪੁਰ, ਰਾਮਗੜ੍ਹ ਵਾਇਆ ਪੰਚਕੂਲਾ। ਯਾਤਰੀਆਂ ਨੂੰ ਪ੍ਰਭਾਵਿਤ ਟ੍ਰੇਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਸਟੇਸ਼ਨਾਂ ‘ਤੇ ਹੈਲਪ ਡੈਸਕ ਅਤੇ ਪਬਲਿਕ ਐਡਰੈੱਸ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਰੇਲਵੇ ਨੇ ਯਾਤਰੀਆਂ ਨੂੰ ਬਲਕ ਸੰਦੇਸ਼ਾਂ ਰਾਹੀਂ ਟ੍ਰੇਨਾਂ ਰੱਦ ਕਰਨ ਅਤੇ ਮੋੜਨ ਬਾਰੇ ਜਾਣਕਾਰੀ ਵੀ ਭੇਜੀ ਹੈ। ਯਾਤਰੀਆਂ ਨੂੰ ਰਿਫੰਡ ਦੀ ਸਹੂਲਤ ਲਈ ਵੱਡੇ ਸਟੇਸ਼ਨਾਂ ‘ਤੇ ਵਾਧੂ ਕਾਊਂਟਰ ਸਥਾਪਤ ਕੀਤੇ ਗਏ ਹਨ। ਰੇਲਵੇ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੂੰ ਆਪੋ-ਆਪਣੇ ਹੈੱਡਕੁਆਰਟਰ ‘ਤੇ ਤਾਇਨਾਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਯਾਤਰੀਆਂ ਦੀਆਂ ਸਹੂਲਤਾਂ ‘ਚ ਕੋਈ ਕਮੀ ਨਾ ਆਵੇ।