ਫਗਵਾੜਾ ‘ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ ਕੇਂਦਰ ਵੱਲੋਂ ਮਨਜ਼ੂਰੀ, ਸੋਮ ਪ੍ਰਕਾਸ਼ ਨੇ ਕੀਤਾ ਐਲਾਨ

ਫਗਵਾੜਾ, 19 ਜੂਨ (ਐਮ.ਐੱਸ.ਰਾਜਾ) – ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਫਗਵਾੜਾ ਦੇ ਸਥਾਨਕ ਹੋਟਲ ਵਿਖੇ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ।ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸੋਮ ਪ੍ਰਕਾਸ਼ ਨੇ ਕਿਹਾ ਕਿ ਫਗਵਾੜਾ ਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ਤੋਂ ਹੁਸ਼ਿਆਰਪੁਰ ਤੱਕ 1442 ਕਰੋੜ ਦੀ ਲਾਗਤ ਨਾਲ 4 ਮਾਰਗੀ ਸੜਕ ਨੂੰ ਕੇਂਦਰ ਸਰਕਾਰ ਨੇ ਮਨਜੂਰੀ ਦੇ ਦਿੱਤੀ ਹੈ ਜਦ ਕਿ ਬਹੂਆ ਤੋਂ ਚਚੜਾੜੀ ਤੱਕ ਲੁਧਿਆਣਾ ਬਾਈਪਾਸ ਵੀ ਬਣਾਇਆ ਜਾਵੇਗਾ।ਜਲਦ ਹੀ ਫਗਵਾੜਾ ਸ਼ਹਿਰ ਦਾ ਆਊਟਰ ਰਿੰਗ ਰੋਡ ਵੀ ਬਣਾਇਆ ਜਾਵੇਗਾ ਜੋ ਕਿ ਪੰਜਾਬ ਦਾ ਚੋਥਾ ਰਿੰਗ ਰੋਡ ਹੋਵੇਗਾ।ਫਗਵਾੜਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਸਬੰਧੀ ਸੋਮ ਪ੍ਰਕਾਸ਼ ਨੇ ਕਿਹਾ ਕਿ ਫਗਵਾੜਾ ਰੇਲਵੇ ਸਟੇਸ਼ਨ ‘ਤੇ ਜਿੱੱਥੇ ਨਵਾਂ ਫਲੈਗ ਲਗਾਇਆ ਜਾਵੇਗਾ ਉੱਥੇ ਹੀ ਇੱਕ ਹੋਰ ਓਵਰ ਬ੍ਰਿਜ ਦਾ ਵੀ ਨਿਰਮਾਣ ਕੀਤਾ ਜਾਵੇਗਾ। ਜਦ ਕਿ ਰੇਲਵੇ ਸਟੇਸ਼ਨ ‘ਤੇ ਇੱਕ ਵੀ.ਆਈ.ਪੀ ਲਾਂਚ ਅਤੇ ਵੇਟਿੰਗ ਹਾਲ ਵੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਇਹ ਸਾਰਾ ਪੋ੍ਰਜੈਕਟ ਸਾਢੇ 7 ਕਰੋੜ ਰੁਪਏ ਦਾ ਹੈ।ਕਿਸਾਨ ਅੰਦੋਲਨ ‘ਤੇ ਗੱਲਬਾਤ ਕਰਦਿਆ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਕਿਸਾਨਾ ਵਿਚਕਾਰ ਜੋ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਸਰਕਾਰ ਅਤੇ ਕਿਸਾਨਾ ਨੂੰ ਬਿਨਾਂ ਸ਼ਰਤ ਰੱਖੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਹੀ ਇਸ ਦਾ ਸੰਜੀਦਾ ਹੱਲ ਨਿਕਲੇਗਾ। ਸੋਮ ਪ੍ਰਕਾਸ਼ ਨੇ ਕਿਹਾ ਕਿ ਜਿੱਥੇ ਭਾਜਪਾ ਇਸ ਮਸਲੇ ਨੂੰ ਹੱਲ ਕਰਨ ‘ਤੇ ਸਹਿਮਤੀ ਪ੍ਰਗਟਾ ਰਹੀ ਹੈ ਉਥੇ ਹੀ ਕੁੱਝ ਸਿਆਸੀ ਪਾਰਟੀਆਂ ਅਤੇ ਕਿਸਾਨ ਆਗੂ ਜਾਣ ਬੁੱਝ ਕੇ ਇਸ ਮਸਲੇ ਨੂੰ ਹੱਲ ਨਹੀ ਕਰਨਾ ਚਾਹੁੰਦੇ।ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਤੇ ਬੋਲਦਿਆ ਉਨਾਂ ਆਖਿਆ ਕਿ ਪੰਜਾਬ ਦੇ ਕਾਰਨ ਹੀ ਪੂਰੇ ਭਾਰਤ ਵਿੱਚ ਸਕਾਲਰਸ਼ਿਪ ਫੰਡ ਰੋਕੇ ਗਏ ਹਨ ਕਿਉਂ ਕਿ ਪੰਜਾਬ ਸਰਕਾਰ ਵੱਲੋ ਲਿਖ ਕੇ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ਸਕਾਲਰਸ਼ਿਪ ਸਕੀਮ ਵਿੱਚ ਵੱਡੇ ਪੱਧਰ’ ਤੇ ਘਪਲਾ ਹੋਇਆ ਹੈ।ਅਕਾਲੀ ਬਸਪਾ ਗਠਜੋੜ ਦੇ ਮੁੱਦੇ ਤੇ ਬੋਲਦਿਆ ਸੋਮ ਪ੍ਰਕਾਸ਼ ਨੇ ਕਿਹਾ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਹੋਇਆ ਹੈ। ਕਾਂਗਰਸ ਪਾਰਟੀ ‘ਤੇ ਨਿਸ਼ਾਨੇ ਸਾਧਦੇ ਹੋਏ ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਚੋਰ ਦੱਸ ਰਹੇ ਤੇ ਇੱਕ ਦੂਸਰੇ ਦਾ ਵਿਰੋਧ ਕਰ ਰਹੇ ਹਨ।

Leave a Reply

Your email address will not be published. Required fields are marked *