ਇਨਸਾਨੀਅਤ ਹੋਈ ਸ਼ਰਮਸਾਰ 12 ਸਾਲਾ ਮਾਸੂਮ ਬੱਚੇ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ

ਗੁਰਾਇਆ (ਮੁਨੀਸ਼)-ਨੇੜਲੇ ਪਿੰਡ ਬੀੜ ਬੰਸੀਆਂ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ 12 ਸਾਲਾ ਮਾਸੂਮ ਬੱਚੇ ਨੇ ਪਿੰਡ ਦੇ ਹੀ ਇੱਕ ਪਰਿਵਾਰ ਉੱਪਰ ਉਸ ਨੂੰ ਪਹਿਲਾਂ ਪਿੰਡ ਵਿੱਚ ਕੁੱਟਮਾਰ ਕਰਨ ਦੇ ਅਤੇ ਉਸ ਤੋਂ ਬਾਅਦ ਮੋਟਰ ਤੇ ਲਿਆ ਕੇ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਜੋ ਬੱਚਾ ਹੁਣ ਸਿਵਲ ਹਸਪਤਾਲ ਬੁੰਡਾਲਾ ਵਿਖੇ ਜ਼ੇਰੇ ਇਲਾਜ ਹੈ।ਪੀਡ਼ਤ ਬੱਚੇ ਨੇ ਦੱਸਿਆ ਕਿ ਪਿੰਡ ਵਿੱਚ ਹੀ ਉਸ ਦੇ ਪਿੰਡ ਦੇ ਰਹਿਣ ਵਾਲੇ ਇਕ ਬੱਚੇ ਨਾਲ ਆਪਸ ਵਿੱਚ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਉਸ ਬੱਚੇ ਨੇ ਆਪਣੀ ਮਾਤਾ ਨੂੰ ਦੱਸਿਆ ਇਸ ਵਾਰ ਉਸ ਦੀ ਮਾਤਾ ਅਤੇ ਭਰਾ ਨੇ ਪਿੰਡ ਵਿੱਚ ਪਹਿਲਾਂ ਉਸ ਨੂੰ ਕੁੱਟਿਆ ਜਿਸ ਤੋਂ ਬਾਅਦ ਸਕੂਟਰੀ ਤੇ ਬਿਠਾ ਕੇ ਉਹ ਆਪਣੇ ਨਾਲ ਉਸ ਨੂੰ ਆਪਣੀ ਮੋਟਰ ਤੇ ਲੈ ਗਏ ਜਿੱਥੇ ਉਸ ਨੂੰ ਰੱਸੇ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਪੀੜਤ ਬੱਚੀ ਨੇ ਦੱਸਿਆ ਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਆ ਕੇ ਉਸ ਨੂੰ ਛੁਡਵਾਇਆ ਅਤੇ ਸਿਵਲ ਹਸਪਤਾਲ ਬੁੰਡਾਲਾ ਵਿਖੇ ਲੈ ਕੇ ਆਏ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।ਪਰਿਵਾਰ ਨੇ ਪੁਲਸ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ ਉੱਥੇ ਦੂਜੇ ਪਾਸੇ ਮੌਕੇ ਤੇ ਆਏ ਜਾਂਚ ਅਧਿਕਾਰੀ ਏਐਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਐਮਐਲਆਰ ਰਿਪੋਰਟ ਮਿਲੀ ਹੈ ਜਿਸ ਤੋਂ ਬਾਅਦ ਬੱਚੇ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *