ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਨਸ਼ੇ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਥਾਣਾ ਮੁਕੰਦਪੁਰ ਦੀ ਪੁਲਿਸ ਨੂੰ ਨਵੇਂ ਸਾਲ ਤੇ ਸਫਲਤਾ ਮਿਲੀ ਜਦੋਂ ਏ ਐਸ ਆਈ ਸੰਦੀਪ ਸਿੰਘ ਪੁਲਿਸ ਪਾਰਟੀ ਨਾਲ ਮੁਕੰਦਪੁਰ ਤੋਂ ਪਿੰਡ ਬਖਲੋਰ ਵੱਲੋਂ ਸਕੂਟਰੀ ਤੇ ਆ ਰਹੇ ਦੋ ਨੌਜਵਾਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਭੱਜਣ ਲੱਗੇ ਸੀ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਪੰਜ ਗ੍ਰਾਮ ਹੈਰੋਇਨ ਤੇ 28 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਨਾਂ ਦੀ ਪਛਾਣ ਲੱਭਾ ਪੁੱਤਰ ਜੀਤ ਰਾਮ ਵਾਸੀ ਬਖਲੌਰ ਦੂਸਰਾ ਤੀਰਥ ਰਾਮ ਪੁੱਤਰ ਸੁਰਿੰਦਰ ਸਿੰਘ ਬਾਸੀ ਮਾਲੋ ਮਜਾਰਾ ਥਾਣਾ ਮੁਕੰਦਪੁਰ ਵਾਜੋ ਹੋਈ ਉਨਾਂ ਖਿਲਾਫ ਬਣਦੀ ਕਾਰਵਾਈ ਕਰਕੇ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ ਤੇ ਦੋਨਾਂ ਨੌਜਵਾਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਇਸ ਮੌਕੇ ਥਾਣਾ ਮੁਖੀ ਐਸ ਐਚ ਓ ਮਹਿੰਦਰ ਸਿੰਘ ਨੇ ਦੱਸਿਆ ਕੀ ਨਸ਼ਾ ਸਮਗਲਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।