ਬਠਿੰਡਾ-ਬਰਨਾਲਾ ਰੋਡ ਨਜ਼ਦੀਕ ਗਰੀਨ ਸਿਟੀ ਬੱਤੀਆਂ ਦੇ ਚੌਕ ਹੋਇਆ ਦੋ ਕਾਰਾਂ BMW ਤੇ ਕਰੇਟਾ ਕਾਰਾਂ ਦੀ ਆਪਸ ’ਚ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਦੋਨਾਂ ਗੱਡੀਆਂ ਦੀ ਰਫ਼ਤਾਰ ਬਹੁਤ ਤੇਜ਼ ਸੀ। ਜਿਸ ਕਾਰਨ ਇਹ ਦੁਰਘਟਨਾ ਵਾਪਰੀ ਹੈ। ਇਸ ਹੈਰਾਨ ਕਰ ਦੇਣ ਵਾਲੇ ਭਿਆਨਕ ਹਾਦਸੇ ਤੋਂ ਬਾਅਦ ਖ਼ੁਸ਼ਕਿਸਮਤੀ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਦੁਰਘਟਨਾ ਤੋਂ ਬਾਅਦ ਦੋਵੇਂ ਕਾਰ ਸਵਾਰ ਵਿਅਕਤੀ ਵਾਲ-ਵਾਲ ਬਚ ਗਏ ਹਨ। ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਬਚਾਅ ਸੰਸਥਾਵਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਸੰਸਥਾ ਦੀ ਟੀਮ ਨੇ ਦਸਿਆ ਕਿ ਕਰੇਟਾ ਕਾਰ ਸਵਾਰ ਵਿਅਕਤੀ ਗੁਰੂ ਘਰ ਰੋਮਿਆਣਾ ਡੇਰਾ ਮੱਥਾ ਟੇਕਣ ਲਈ ਜਾ ਰਹੇ ਸੀ। ਬਠਿੰਡਾ ਬਰਨਾਲਾ ਰੋਡ ਨਜ਼ਦੀਕ ਗਰੀਨ ਸਿਟੀ ਬੱਤੀਆਂ ਦੇ ਚੌਕ ’ਤੇ ਹਰਿਆਣੇ ਤੋਂ ਆ ਰਹੀ ਬੀ.ਐਮ.ਡਬਲਿਯੂ ਕਾਰ ਨਾਲ ਇਹ ਹਾਦਸਾ ਹੋਇਆ। ਗੱਡੀਆਂ ਦੀ ਤੇਜ਼ ਸਪੀਡ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ’ਚ ਕਰੇਟਾ ਕਾਰ ਦੇ ਦੋਵੇਂ ਏਅਰਬੈਕ ਖੁੱਲ੍ਹ ਗਏ ਜਿਸ ਕਾਰਨ ਕਾਰ ਸਵਾਰ ਵਿਅਕਤੀ ਦਾ ਬਚਾਅ ਰਿਹਾ। ਦੂਜੇ ਪਾਸੇ ਬੀ.ਐਮ.ਡਬਲਿਯੂ ਕਾਰ ’ਚ ਸਵਾਰ ਤਿੰਨ ਕੁੜੀਆਂ ਤੇ ਦੋ ਮੁੰਡੇ ਮੌਕੇ ਤੋਂ ਫ਼ਰਾਰ ਹੋ ਗਏ।