ਚੜ੍ਹਦੀ ਸਵੇਰ ਪੰਜਾਬ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬਠਿੰਡਾ ਵਿਚ ਮਹਾਂਪੰਚਾਇਤ ‘ਤੇ ਜਾ ਰਹੀ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਬੱਸ ਟੋਹਾਣਾ ਮਹਾਂਪੰਚਾਇਤ ‘ਤੇ ਜਾ ਰਹੀ ਸੀ। ਇਸ ਬੱਸ ਵਿਚ ਕਰੀਬ 22 ਕਿਸਾਨ ਸਵਾਰ ਸਨ। ਹਾਦਸੇ ਵਿਚ 7 ਕਿਸਾਨ ਜ਼ਖ਼ਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਬੱਸ ਧੁੰਦ ਕਾਰਨ ਡਵਾਈਡਰ ਨਾਲ ਟਕਰਾ ਗਈ। ਜ਼ਖ਼ਮੀ ਕਿਸਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।