ਫ਼ਿਰੋਜ਼ਪੁਰ ਛਾਉਣੀ ’ਚ ਫਿਰੋਜ਼ਪੁਰ-ਲੁਧਿਆਣਾ ਹਾਈਵੇਅ ‘ਤੇ ਸਾਰਾਗੜ੍ਹੀ ਚੌਕ ਨੇੜੇ ਨਮਕ ਨਾਲ ਭਰਿਆ ਟਰਾਲਾ ਪਲਟ ਗਿਆ ਹੈ, ਜਿਸ ਦੀ ਲਪੇਟ ’ਚ ਇਕ ਰਾਹਗੀਰ ਆ ਗਿਆ। ਟਰਾਲੇ ਹੇਠਾਂ ਆਉਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। ਗੁਰਵਿੰਦਰ ਕੁਮਾਰ ਐਸਐਚਓ ਕੈਂਟ ਨੇ ਦਸਿਆ ਕਿ ਮਰਨ ਵਾਲੇ ਰਾਹਗੀਰ ਦੀ ਪਛਾਣ ਸੌਰਭ ਸ਼ਰਮਾ ਵਜੋਂ ਹੋਈ ਹੈ। ਟਰਾਲਾ ਚਾਲਕ ਦੀ ਪਛਾਣ ਦੁਰਗਾ ਰਾਮ ਵਜੋਂ ਹੋਈ ਹੈ ਤੇ ਉਸ ਨਾਲ ਉਸ ਦਾ ਸਹਾਇਕ ਵੀ ਸ਼ਾਮਲ ਸੀ।