ਬਰਨਾਲਾ ’ਚ ਸਿਲੰਡਰ ਫੱਟਣ ਕਾਰਨ ਇੱਕ ਵਿਅਕਤੀ ਝੁਲਸਿਆ, ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ

ਬਰਨਾਲਾ ਦੇ ਪਿੰਡ ਭਦੌੜ ਵਿਖੇ ਇੱਕ ਗੈਸ ਸਿਲੰਡਰ ਧਮਾਕੇ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਜਿਸ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸਨੂੰ ਮੁਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਸੰਬੰਧੀ ਪੀੜਤ ਦੇ ਗੁਆਂਢੀ ਨੇ ਦੱਸਿਆ ਕਿ ਸਵੇਰੇ ਇੱਕ ਜ਼ੋਰਦਾਰ ਧਮਾਕਾ ਹੋਇਆ, ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਸ ਦਾ ਗੁਆਂਢੀ ਗੁਰਚਰਨ ਸਿੰਘ ਪੂਰੀ ਤਰ੍ਹਾਂ ਨਾਲ ਅੱਗ ਨਾਲ ਝੁਲਸਿਆ ਹੋਇਆ ਸੀ, ਜਿਸ ਨੂੰ ਸਿਵਲ ਹਸਪਤਾਲ ਭਦੌੜ ਦਾਖ਼ਲ ਕਰਵਾਇਆ। ਗੁਆਂਢੀ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦਰਵਾਜੇ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਸੀ ਤੇ ਵਿਹੜੇ ‘ਚ ਕੱਚ ਖਿਲਰਿਆ ਹੋਇਆ ਸੀ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦਾ ਪਰਿਵਾਰ ਕੀਤੇ ਗਿਆ ਹੋਇਆ ਸੀ ਅਤੇ ਘਰ ਵਿਚ ਉਹ ਇੱਕਲਾ ਹੀ ਸੀ। ਗੈਸ ਲੀਕ ਹੋਣ ਕਾਰਨ ਇਹ ਹਾਦਸਾ ਉਦੋਂ ਵਾਪਰਿਆ ਜਦ ਇਸ ਨੇ ਗੈਸ ਚਲਾਉਣ ਲਈ ਤੀਲੀ ਬਾਲੀ। ਜ਼ਖ਼ਮੀ ਹਾਲਤ ’ਚ ਲੋਕਾਂ ਨੇ ਗੁਰਚਰਨ ਸਿੰਘ ਦੇ ਸੜ੍ਹੇ ਹੋਏ ਕੱਪੜੇ ਲਾਹ ਉਸ ਨੂੰ ਭਦੌੜ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਦੁਆਰਾ ਉਸ ਨੂੰ ਮੁੱਢਲੀ ਸਹਾਇਤਾ ਦੇ ਬਰਨਾਲੇ ਰੈਫ਼ਰ ਕੀਤਾ। ਡਾਕਟਰ ਮੁਤਾਬਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਤਾਂ ਦੇ ਦਿੱਤੀ ਗਈ, ਲੇਕਿਨ ਇਸ ਹਾਦਸੇ ’ਚ ਉਸਦੀ ਜਾਨ ਫ਼ਿਲਹਾਲ ਬਚ ਗਈ ਹੈ।

Leave a Reply

Your email address will not be published. Required fields are marked *