ਅੱਜ ਛੋਟੇ ਸਿੱਧੂ ਯਾਨੀ ਮੂਸੇਵਾਲਾ ਦੇ ਛੋਟੇ ਭਰਾ ਦੀ ਪਹਿਲੀ ਲੋਹੜੀ ਹੈ। ਆਪਣੇ ਪੁੱਤ ਦੀ ਪਹਿਲੀ ਲੋਹੜੀ ਮੌਕੇ ਮਾਤਾ ਚਰਨ ਕੌਰ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਕੁਝ ਗੱਲਾਂ ਛੋਟੇ ਸ਼ੁੱਭ ਲਈ ਕਹੀਆਂ ਹਨ।ਉਨ੍ਹਾਂ ਕਿਹਾ ਕਿ “ਤੇਰੇ ਮੁੜਨ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਜੇ ਸਾਹ ਲੈ ਰਹੀ ਹਾਂ। ਤੇਰੇ ਮੁੜਨ ਨਾਲ ਮੈਂ ਆਪਣੀ ਕੁੱਖ ‘ਚ ਸਤਿਗੁਰ ਦੇ ਲਾਏ ਭਾਗ ਨਾਲ ਆਪਣੇ ਦੁੱਖ ਤੇ ਮਲ੍ਹਮ ਵੀ ਲਾਈ, ਪੁੱਤ ਮੈਂ ਵਾਹਿਗੁਰੂ ਦੇ ਕੀਤੇ ਇਨਸਾਫ ਨਾਲ ਇਹ ਤਾਂ ਜਾਣ ਗਈ ਹਾਂ ਕਿ ਕਿਸੇ ਨੂੰ ਗਿਰਾਉਣ ਮਿਟਾਉਣ ਦੀਆਂ ਜੁਗਤਾਂ ਇਥੋਂ ਤੱਕ ਹੀ ਰਹਿ ਜਾਣੀਆਂ ਕਦੇ-ਕਦੇ ਜਦੋਂ ਦਿਲ ਬੇਚੈਨ ਹੋ ਜਾਂਦਾ ਏ ਤਾਂ ਮੇਰਾ ਮਨ ਮੈਨੂੰ ਇਹ ਕਹਿੰਦਾ ਏ ਕਿ ਮੈਂ ਤੇਰੇ ਦੋ ਰੂਪ ਦੇਖਣੇ ਸੀ, ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣਕੇ ਮੁੜਿਆ ਏ, ਮੇਰੇ ਨਿੱਕੇ ਸ਼ੁੱਭ ਨੂੰ ਮੇਰੇ ਵੱਡੇ ਸ਼ੁੱਭ ਵੱਲੋਂ ਤੇ ਸਾਰੇ ਜਹਾਨ ‘ਚ ਉਹਦੀ ਸੁੱਖ ਮੰਗਦੇ ਭੈਣ ਭਰਾਵਾ ਵੱਲੋਂ ਪਹਿਲੀ ਲੋਹੜੀ ਮੁਬਾਰਕ ਮੇਰੀ ਅਰਦਾਸ ਏ ਬੇਟਾ, ਤੁਸੀਂ ਵੀ ਆਪਣੇ ਵੱਡੇ ਵੀਰ ਵਾਂਗ ਸੂਝਵਾਨ ਤੇ ਦਲੇਰ ਬਣੋ।”ਪਿਤਾ ਬਲਕੌਰ ਸਿੰਘ ਵੀ ਨਿੱਕੇ ਸਿੱਧੂ ਦੀ ਪਹਿਲੀ ਲੋਹੜੀ ਮੌਕੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ “ਜਦੋਂ ਤੂੰ ਗਿਆ ਸੀ, ਮੈਂ ਹਾਰ ਗਿਆ ਸੀ ਸ਼ੇਰਾ, ਤੈਨੂੰ ਚੁੱਪਚਾਪ ਪਿਆ ਦੇਖ ਮੇਰੀ ਦੁਨੀਆ ਉਜੜੀ ਸੀ ਤ ਮੈਂ ਜਮਾ ਗੋਡਿਆਂ ਭਾਰ ਬਹਿ ਗਿਆ ਸੀ, ਫੇਰ ਸਤਿਗੁਰ ਦੀ ਕਚਹਿਰੀ ‘ਚ ਤੇਰੀ ਮੇਰੀ ਪੱਕੀ ਯਾਰੀ ਤੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਤੇ ਉਨ੍ਹਾਂ ਨੇੜੇ ਹੋ ਤੇਰੇ-ਮੇਰੇ ਰਿਸ਼ਤੇ ਦੇ ਕਿੱਸੇ ਨੂੰ ਸੁਣਿਆ ਤੇ ਮੇਰੀ ਮੇਰੀ ਬੇਰੰਗ ਜ਼ਿੰਦਗੀ ‘ਚ ਮੁੜ ਤੋਂ ਰੰਗ ਭਰਨ ਲਈ ਤੈਨੂੰ, ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਮੁੜ ਆਇਆ, ਮੈਂ ਹੁਣ ਵੀ ਤੇਰੇ ਨਿੱਕੇ ਚਿਹਰੇ ਚੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਦਾ ਦੇਖਣਾ ਚਾਹੁੰਦਾ ਹਾਂ ਜੋ ਜਵਾਨੀਆਂ ਮਾਣ ਪੁੱਤਰਾਂ, ਤੇਰੇ ਨਵੇਂ ਰੂਪ ਨੂੰ ਪਹਿਲੀ ਲੋਹੜੀ ਮੁਬਾਰਕ ਮੇਰਾ ਬੱਬਰ ਸ਼ੇਰ।”