ਜਲੰਧਰ ਦੇ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਅਧੀਨ ਪੈਂਦੇ ਕਿਸ਼ਨਪੁਰਾ ਖੇਤਰ ਦੇ ਰਵੀਦਾਸ ਸਕੂਲ ਨੇੜੇ ਸਥਿਤ ਇੱਕ ਘਰ ਵਿੱਚ ਫਾਇਰਿੰਗ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੈਪੀ ਸੰਧੂ ਵਜੋਂ ਹੋਈ ਹੈ ਜੋ ਬੁਲੇਟ ਮੋਟਰਸਾਈਕਲਾਂ ਦੇ ਕਾਰੋਬਾਰ ਕਰਦਾ ਸੀ। ਗੋਲੀ ਨੌਜਵਾਨ ਦੇ ਗਲੇ ਵਿਚ ਲਗੀ, ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਅਤੇ ਥਾਣਾ ਰਾਮਾਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਜਿਸ ਗੋਲੀ ਨਾਲ ਨੌਜਵਾਨ ਦੀ ਮੌਤ ਹੋਈ ਉਹ ਅਸਲਾ ਗੈਰਕਾਨੂੰਨੀ ਸੀ। ਸੂਤਰ ਅਨੁਸਾਰ ਮ੍ਰਿਰਕ ਨੌਜਵਾਨ ਦੇ ਨਾਲ ਉਸ ਸਮੇਂ ਤਿੰਨ ਹੋਰ ਨੌਜਵਾਨ ਵੀ ਸਨ। ਕੁਝ ਸਮੇਂ ਬਾਅਦ ਗੋਲੀਆਂ ਚਲੱਣ ਦੀ ਆਵਾਜ਼ ਆਈ ਅਤੇ ਉਥੇ ਹਲਚਲ ਮਚ ਗਈ। ਹਫੜਾ-ਦਫੜੀ ਵਿਚ ਨੌਜਵਾਨ ਦੇ ਪਰਿਵਾਰਕ ਮੈਂਬਰ ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ ਜਿਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।