ਕਾਂਗਰਸ ਦਾ ਸੁਪਨਾ ਹੋਇਆ ਢਹਿ ਢੇਰੀ, ਕਈ ਦਿਗਜ਼ ਨੇਤਾ ਆਪ ‘ਚ ਹੋਏ ਸ਼ਾਮਲ

ਫਗਵਾੜਾ ਦੀ ਸਿਆਸਤ ਵਿੱਚ ਉਸ ਸਮੇਂ ਵੱਡਾ ਫੇਰ ਬਦਲ ਹੋਇਆ ਜਦੋਂ ਕਾਂਗਰਸ ਦੀ ਵੱਡੇ ਨੇਤਾ ਕੌਸਲਰ ਰਾਮ ਪਾਲ ਉਪਲ, ਮੁਨੀਸ਼ ਪ੍ਰਭਾਕਰ ਅਤੇ ਪਦਮ ਦੇਵ ਸੁਧੀਰ ਨਿੱਕਾ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨਾਂ ਤੋਂ ਇਲਾਵਾ ਪਵਨ ਸ਼ਰਮਾ ਪੱਪੀ, ਰਾਜਨ ਸ਼ਰਮਾ, ਅਸ਼ੋਕ ਪ੍ਰਾਸ਼ਰ ਸਮੇਤ ਹੋਰ ਦਿਗਜ ਨੇਤਾ ਆਪ ਵਿੱਚ ਸ਼ਾਮਲ ਹੋ ਗਏ। ਇਨਾਂ ਤਿੰਨਾ ਨੇਤਾਵਾਂ ਨੂੰ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿਖੇ ਆ ਕੇ ਖੁਦ ਸ਼ਾਮਿਲ ਕੀਤਾ ਇਸ ਦੋਰਾਨ ਉਨਾਂ ਨਾਲ ਹਲਕਾ ਇੰਚਾਰਜ ਸ. ਜੋਗਿੰਦਰ ਸਿੰਘ ਮਾਨ ਅਤੇ ਹਰਜ਼ੀ ਮਾਨ ਵੀ ਮਜੋੂਦ ਸਨ। ਜਿਨਾਂ ਨੇ ਉਕਤ ਨੇਤਾਵਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ। ਇਥੇ ਦਸ ਦਈਏ ਕਿ ਇਨਾਂ ਤਿੰਨਾਂ ਨੇਤਾਵਾਂ ਵਿੱਚੋਂ ਹੀ ਫਗਵਾੜਾ ਵਾਸੀਆਂ ਨੂੰ ਮੇਅਰ ਮਿਲੇਗਾ। ਇਸ ਦੇ ਨਾਲ ਹੀ ਜੋ ਕਾਂਗਰਸ ਦੀ ਮੇਅਰ ਬਣਾਉਣ ਦੀ ਆਸ ਸੀ ਉਹ ਵੀ ਢਹਿ ਢੇਰੀ ਹੁੰਦੀ ਪਈ ਦਿਖਾਈ ਦੇ ਰਹੀ ਹੈ।

Leave a Reply

Your email address will not be published. Required fields are marked *