ਲੁਧਿਆਣਾ, 22 ਜੂਨ – ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਪਾਰਟੀ ਹਾਈਕਮਾਨ ਜਲਦ ਹੀ ਫੈਸਲਾ ਲਵੇਗੀ ਤੇ ਪੰਜਾਬ ਕਾਂਗਰਸ ਵਿਚ ਜੋ ਆਪਸੀ ਮਤਭੇਦ ਹਨ ਉਹ ਜਲਦ ਦੂਰ ਹੋਣਗੇ।ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੱਧੂ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੰਦ ਏ.ਸੀ ਕਮਰਿਆਂ ‘ਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ।