ਫਗਵਾੜਾ, 23 ਜੂਨ (ਰਮਨਦੀਪ) – ਝੋਨੇ ਦੇ ਸੀਜਨ ਵਿਚ ਲਗਤਾਰ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਦੇ ਚੱਲਦਿਆ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਖਿਲਾਫ ਫਗਵਾੜਾ ਦੇ ਬੰਗਾ ਰੋਡ ਵਿਖੇ ਸਥਿਤ ਬਿਜਲੀ ਦਫਤਰ ਦਾ ਘੇਰਾਓ ਕਰ ਧਰਨਾ ਲਗਾਇਆ ਗਿਆ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 8 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦਾ ਵਾਅਦ ਕੀਤਾ ਸੀ ਪਰ ੳੇੁਸ ਦੇ ਉਲਟ 8 ਘੰਟੇ ਵਿੱਚੋਂ ਸਿਰਫ 5 ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਉਹ ਵੀ ਕੱਟ ਲਗਾ ਕੇ।