ਫਗਵਾੜਾ, 23 ਜੂਨ (ਰਮਨਦੀਪ) – ਪੰਜਾਬ ਸਰਕਾਰ ਵੱਲੋਂ ਆਸ਼ਾ ਮਿਡ ਡੇ ਮੀਲ, ਜੰਗਲਾਤ ਅਤੇ ਹੋਰ ਕੱਚੇ ਤੇ ਕੰਟਰੈਕਟ ਵਰਕਰਾਂ ਨੂੰ ਅੱਖੋ ਪਰੋਖੇ ਕਰਨ ਵਿਰੁੱਧ ਫਗਵਾੜਾ ਵਿਖੇ ਮਾਣ ਭੱਤਾ ਕੱਚਾ ਤੇ ਕੰਟਰੈਕਟ ਮੋਰਚਾ ਵੱਲੋਂ ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਬਾਬਾ ਗਧੀਆਂ ਫਗਵਾੜਾ ਰਿਹਾਇਸ਼ ਨਜ਼ਦੀਕ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਬੁਲਾਰਿਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਮਿਡ ਡੇ ਮੀਲ, ਜੰਗਲਾਤ ਅਤੇ ਹੋਰ ਕੱਚੇ ਤੇ ਕੰਟਰੈਕਟ ਵਰਕਰਾਂ ਨੂੰ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ। ਸਮੂਹ ਵਰਕਰਾਂ ਨੇ ਇੱਕ ਮੰਗ ਪੱਤਰ ਵਿਧਾਇਕ ਧਾਲੀਵਾਲ ਨੂੰ ਦਿੰਦਿਆਂ ਪੰਜਾਬ ਸਰਕਾਰ ਪਾਸੋਂ ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਨੂੰ 9178 ਰੁਪਏ, ਆਸ਼ਾ ਫੈਸਿਲੀਟੇਟਰਾਂ ਨੂੰ 2100 ਰੁਪਏ ਉਜਰਤ ਦੇਣ, 3 ਸਾਲ ਸੇਵਾ ਪੂਰੀ ਕਰ ਚੁੱਕੇ ਜੰਗਲਾਤ/ਕੱਚੇ/ਠੇਕਾ ਮੁਲਾਜ਼ਮਾਂ ਨੂੰ 2016 ਦੇ ਨੋਟੀਫਿਕੇਸ਼ਨ ਅਨੁਸਾਰ ਪੱਕਾ ਕਰਨ ਤੋਂ ਇਲਾਵਾ ਹੋਰ ਮੰਗਾਂ ਨੂੰ ਪ੍ਰਵਾਨਿਤ ਕਰਨ ਦੀ ਮੰਗ ਕੀਤੀ।