ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਤ ਤਿੱਨ ਗੰਭੀਰ ਜ਼ਖਮੀ

ਗੋਰਾਇਆ 25 ਜੂਨ (ਮੁਨੀਸ਼)- ਕ੍ਰਿਕਟ ਮੈਚ ਖੇਡ ਕੇ ਵਾਪਸ ਆਪਣੇ ਪਿੰਡ ਪਰਤ ਰਹੇ ਇਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਮੋਟਰਸਾਈਕਲ ਨਾਲ ਜ਼ੋਰਦਾਰ ਟੱਕਰ ਹੋ ਗਈ।ਜਿਸ ਨਾਲ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਨੇੜਲੇ ਪਿੰਡ ਰੰਧਾਵਾ ਤੋਂ ਕ੍ਰਿਕਟ ਟੂਰਨਾਮੈਂਟ ਖੇਡ ਕੇ ਵਾਪਸ ਮੋਟਰਸਾਈਕਲ ਤੇ ਜਾ ਰਹੇ 18 ਸਾਲਾ ਜਸ਼ਨ ਪੁੱਤਰ ਪਰਮਜੀਤ ਅਤੇ 17 ਸਾਲਾ ਹਨੀ ਉਰਫ ਹੈਰੀ ਪੁੱਤਰ ਸੋਮਾ ,ਨਾਲ ਬੌਬੀ ਪੁੱਤਰ ਬਲਵੰਤ ਰਾਮ ਤਿੰਨੋਂ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜਦੋਂ ਬੀੜ ਬੰਸੀਆਂ ਤੋਂ ਪਿੰਡ ਰੂਪੋਵਾਲ ਅਮਰੂਦਾਂ ਵਾਲੇ ਬਾਗ ਦੇ ਚੌਰਸਤੇ ਨੇੜੇ ਪਹੁੰਚੇ ਤਾਂ ਬੀੜਬੰਸੀਆ ਪਾਸੋਂ ਦੂਜੇ ਮੋਟਰਸਾਈਕਲ ਤੇ ਆ ਰਹੇ ਅਜੇ ਕੁਮਾਰ ਪੁੱਤਰ ਰੇਸ਼ਮ ਲਾਲ ਨਾਲ ਸੁਚੇਤ ਦੋਨੋਂ ਵਾਸੀ ਪਿੰਡ ਜੌਹਲਾਂ ਥਾਣਾ ਗੋਰਾਇਆ ਦੇ ਮੋਟਰਸਾਈਕਲਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ।ਮੋਟਰਸਾਈਕਲਾਂ ਦੀ ਰਫਤਾਰ ਤੇਜ਼ ਹੋਣ ਕਾਰਨ ਦੋਵੇਂ ਮੋਟਰਸਾਈਕਲ ਬੇਕਾਬੂ ਹੋ ਕੇ ਰਸਤੇ ਦੇ ਨਾਲ ਸਾਈਡ ਤੇ ਲੱਗੇ ਦਰੱਖਤ ਹੇਠਾਂ ਬਣੇ ਸੀਮਿੰਟ ਦੇ ਸਲੈਬ ਵਿੱਚ ਜਾ ਟਕਰਾਈ ਜਿਸ ਨਾਲ ਜਸ਼ਨ ਪੁੱਤਰ ਪਰਮਜੀਤ ਅਤੇ ਹਨੀ ਪੁੱਤਰ ਸੋਮਾ ਦੋਨੋ ਵਾਸੀ ਗੰਨਾ ਪਿੰਡ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬੌਬੀ, ਅਜੇ ,ਸੁਚੇਤ ਤਿੰਨੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਰੁੜਕਾ ਕਲਾਂ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ਜਿੱਥੇ ਉਹ ਜ਼ੇਰੇ ਇਲਾਜ ਹਨ । ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮਿ੍ਤਕ ਜਸ਼ਨ -ਇਸ ਹਾਦਸੇ ਵਿਚ ਮ੍ਰਿਤਕ ਜਸ਼ਨ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜਦਕਿ ਦੂਸਰਾ ਮ੍ਰਿਤਕਾ ਹੈਰੀ ਵੀ ਬਾਰ੍ਹਵੀਂ ਜਮਾਤ ਦਾ ਹੀ ਵਿਦਿਆਰਥੀ ਸੀ ਦੋਨੋਂ ਨੌਜਵਾਨ ਜਿੱਥੇ ਆਪਣੇ ਪਰਿਵਾਰ ਦੇ ਲਾਡਲੇ ਸਨ ਉੱਥੇ ਹੀ ਪਿੰਡ ਦੇ ਵੀ ਲਾਡਲੇ ਸਨ ਇਸ ਦਰਦਨਾਕ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੇਖਣ ਨੂੰ ਮਿਲ ਰਹੀ ਸੀ ਪੁਲਸ ਨੇ ਦੋਨਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਰੱਖ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਫੋਟੋ 25ਮੁਨੀਸ਼ 105 ਤੋਂ 107-ਮ੍ਰਿਤਕ ਨੌਜਵਾਨਾਂ ਦੀ ਫਾੲੀਲ ਫੋਟੋ ਅਤੇ ਨੁਕਸਾਨਿਆ ਗਿਆ ਮੋਟਰਸਾਈਕਲ

Leave a Reply

Your email address will not be published. Required fields are marked *