ਬੀਤੀ ਰਾਤ ਬਿਸਤ ਦੁਆਬ ਨਹਿਰ ਕੋਟਫਤੂਹੀ ਨਜ਼ਦੀਕ ਇਕ ਸਵਿਫਟ ਕਾਰ ਅਤੇ ਸਫਾਰੀ ਗੱਡੀ ਦੇ ਨਹਿਰ ਚ ਡਿੱਗਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਐ।ਮ੍ਰਿਤਕਾਂ ਦੀ ਪਹਿਚਾਣ ਅਨਮੋਲ ਦੀਪ ਸਿੰਘ ਵਾਸੀ ਘੁਮਿਆਲਾ ਅਤੇ ਜਸਦੀਪ ਸਿੰਘ ਵਾਸੀ ਕੋਟਫਤੂਹੀ ਵਜੋਂ ਹੋਈ ਐ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਹਿਲਪੁਰ ਦੇ ਐਸਐਚਓ ਸਤਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਚੇਲੇ ਪਿੰਡ ਤੋਂ ਥਾਣਾ ਮਾਹਿਲਪੁਰ ਅਧੀਨ ਆਉਂਦੀ ਚੌਕੀ ਕੋਟਫਤੂਹੀ ਚ ਮਨਜਿੰਦਰ ਸਿੰਘ ਨਾਮ ਦੇ ਵਿਅਕਤੀਨੇ ਇਤਲਾਹ ਦਿੱਤੀ ਸੀ ਕਿ ਉਸਦੇ ਜਨਮਦਿਨ ਦੀ ਪਾਰਟੀ ਤੇ ਉਸਦੇ ਕੁਝ ਦੋਸਤ ਆਏ ਹੋਏ ਸਨ ਤੇ ਹੁਣ ਫੋਨ ਨਹੀਂ ਚੁੱਕ ਰਹੇ ਉਨ੍ਹਾਂ ਦੱਸਿਆ ਕਿ ਪਿੰਡ ਸਰਿਹਾਲਾ ਕਲਾਂ ਦਾ ਇਕ ਨੌਜਵਾਨ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਰਾਤ ਜਦੋਂ ਉਹ ਘਰ ਵਾਪਿਸ ਆ ਰਿਹਾ ਸੀ ਤਾਂ ਉਸਦੀ ਸਫਾਰੀ ਗੱਡੀ ਨਹਿਰ ਚ ਡਿੱਗ ਪਈ ਤੇ ਪਿਛੇ ਹੀ 2 ਹੋਰ ਦੋਸਤ ਸਵੀਫਟ ਕਾਰ ਚ ਆ ਰਹੇ ਸਨ ਥਾਣਾ ਮੁਖੀ ਨੇ ਦੱਸਿਆ ਕਿ ਸਫਾਰੀ ਦੀ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਗੱਡੀ ਨਹਿਰ ਚ ਜਾ ਡਿੱਗੀ।ਜਿਸ ਉਪਰੰਤ ਕਿਸੇ ਤਰ੍ਹਾਂ ਉਕਤ ਨੌਜਵਾਨ ਗੱਡੀ ਦਾ ਸ਼ੀਸ਼ਾ ਤੋੜ ਕੇ ਬਾਹਰ ਆ ਗਿਆ ਜਿਸਨੂੰ ਕਿ ਕੁਝ ਲੋਕਾਂ ਵਲੋਂ ਬਾਹਰ ਕੱਢਿਆ ਗਿਆ। ਤੇ ਘਰ ਚਲਾ ਗਿਆ ਪਰੰਤੂ ਉਸ ਵਲੋਂ ਕਿਸੇ ਨੂੰ ਵੀ ਉਕਤ ਵਾਰਦਾਤ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।ਸਤਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਸਫਾਰੀ ਗੱਡੀ ਬਾਹਰ ਕੱਢਣ ਲੱਗੇ ਤਾਂ ਉਸ ਵਕਤ ਪਤਾ ਲੱਗਾਂ ਕਿ ਸਵੀਫਟ ਕਾਰ ਵੀ ਨਹਿਰ ਚ ਹੀ ਡਿੱਗੀ ਹੋਈ ਐ ਜਿਸ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ।ਇਸ ਸਬੰਧੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ ਸਾਢੇ 9 ਵਜੇ ਵਾਪਿਸ ਆ ਰਹੇ ਸਨ ਤਾਂ ਇਸ ਦੌਰਾਨ ਉਸਦੀ ਗੱਡੀ ਨਹਿਰ ਚ ਜਾ ਡਿੱਗੀ ਤੇ ਉਸ ਮਗਰ ਆ ਰਹੀ ਸਵੀਫਟ ਕਾਰ ਵੀ ਨਹਿਰ ਚ ਹੀ ਜਾ ਡਿੱਗੀ।ਜਿਸ ਕਾਰਨ ਉਸਦੇ 2 ਦੋਸਤਾਂ ਦੀ ਮੌਤ ਹੋ ਗਈ।