ਟਵਿੱਟਰ ਇੰਡੀਆ ਦੇ ਪ੍ਰਮੁੱਖ ਖਿਲਾਫ ਯੂ.ਪੀ ਪੁਲਿਸ ਵੱਲੋਂ ਮਾਮਲਾ ਦਰਜ

ਲਖਨਊ, 29 ਜੂਨ – ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਖੇ ਬਜਰੰਗ ਦਲ ਦੇ ਇਕ ਨੇਤਾ ਦੀ ਸ਼ਿਕਾਇਤ ‘ਤੇ ਯੂ.ਪੀ ਪੁਲਿਸ ਨੇ ਟਵਿੱਟਰ ਇੰਡੀਆ ਦੇ ਐਮ.ਡੀ ਮਨੀਸ਼ ਮਹੇਸ਼ਵਰੀ ਖਿਲਾਫ ਮਾਮਲਾ ਦਰਜ ਕੀਤਾ ਹੈ। ਆਰੋਪ ਹੈ ਕਿ ਟਵਿੱਟਰ ਨੇ ਆਪਣੀ ਵੈੱਬਸਾਈਟ ਉੱਪਰ ਭਾਰਤ ਦਾ ਜੋ ਨਕਸ਼ਾ ਦਿਖਾਇਆ, ਉਸ ਵਿਚ ਜੰਮੂ ਕਸ਼ਮੀਰ ਤੇ ਲਦਾਖ ਨੂੰ ਸ਼ਾਮਿਲ ਨਹੀਂ ਕੀਤਾ ਤੇ ਇਨ੍ਹਾਂ ਨੂੰ ਦੋ ਅਲੱਗ ਅਲੱਗ ਦੇਸ਼ਾਂ ਦੇ ਰੂਪ ਵਿਚ ਦਿਖਾ ਦਿੱਤਾ।ਹਾਲਾਂਕਿ ਟਵਿੱਟਰ ਨੇ ਇਹ ਗਲਤ ਨਕਸ਼ਾ ਵੈੱਬਸਾਈਟ ਤੋਂ ਹਟਾ ਲਿਆ ਹੈ।

Leave a Reply

Your email address will not be published. Required fields are marked *