ਫਗਵਾੜਾ, 29 ਜੂਨ (ਰਮਨਦੀਪ) :- ਅੰਬੇਡਕਰ ਸੈਨਾ ਮੂਲ ਨਿਵਾਸੀ ਫਗਵਾੜਾ ਦੇ ਪੰਜਾਬ ਪ੍ਰਧਾਨ ਹਰਭਜਨ ਸੁੰਮਨ ਦੀ ਅਗਵਾਈ ਵਿੱਚ ਸਮੂਹ ਮੈਬਰਾਂ ਵੱਲੋਂ ਫਗਵਾੜਾ ਦੇ ਗੋਲ ਚੌਂਕ ਦਾ ਨਾਂਅ ਸੰਵਿਧਾਨ ਚੌਂਕ ਰੱਖਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ‘ਤੇ ਇੱਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾ ਦੇ ਸੁਪਰੀਡੈਂਟ ਨੂੰ ਦਿੱਤਾ ਗਿਆ।ਹਰਭਜਨ ਸੁੰਮਨ ਨੇ ਕਿਹਾ ਕਿ 3 ਸਾਲ ਪਹਿਲਾ ਜੋ ਫਗਵਾੜਾ ਦੇ ਗੋਲ ਚੌਂਕ ਦਾ ਨਾਂਅ ਸਵਿਧਾਨ ਚੌਂਕ ਨੂੰ ਲੈ ਜੋ ਹਿੰਸਾਂ ਹੋਈ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗੋਲ ਚੌਂਕ ਦਾ ਨਾਂਅ ਸੰਵਿਧਾਨ ਚੌਂਕ ਰੱਖਣ ਦਾ ਐਲਾਨ ਕੀਤਾ ਸੀ। ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਚੌਂਕ ਦਾ ਨਾਂਅ ਸੰਵਿਧਾਨ ਚੌਂਕ ਨਹੀ ਰੱਖਿਆ। ਉਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਇਸ ਚੌਂਕ ਦਾ ਨਾਂਅ ਸੰਵਿਧਾਨ ਚੌਂਕ ਨਾ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।