ਨਵੀਂ ਦਿੱਲੀ, 29 ਜੂਨ – ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰ.ਕੇ ਜੇਨਾਮਨੀ ਨੇ ਕਿਹਾ ਕਿ ਕਮਜ਼ੋਰ ਮਾਨਸੂਨ ਦੇ ਚੱਲਦਿਆ ਅਸਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਸਿੱਕਮ, ਬਿਹਾਰ ਅਤੇ ਯੂ.ਪੀ ‘ਚ ਭਾਰੀ ਬਰਸਾਤ ਹੋਵੇਗੀ।ਇਨ੍ਹਾਂ ਰਾਜਾਂ ‘ਚ ਹੜ੍ਹ ਆਉਣ ਦੀ ਸੰਭਾਵਨਾ ਹੈ, ਜਿਸ ਲਈ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।