ਨਵੀਂ ਦਿੱਲੀ, 30 ਜੂਨ – ਬ੍ਰਾਜ਼ੀਲ ਨੇ ਭਾਰਤ ਬਾਇਓਟੈਕ ਨਾਲ ਕੀਤੇ ਕੋਵੈਕਸੀਨ ਦੇ ਸੌਦੇ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ।ਦਰਅਸਲ ਬ੍ਰਾਜ਼ੀਲ ਵਿਚ ਇਸ ਸੌਦੇ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਸਨ ਜਿਸ ਤੋਂ ਬਾਅਦ 324 ਮਿਲੀਅਨ ਡਾਲਰ ਦੇ ਇਸ ਸੌਦੇ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਬ੍ਰਾਜ਼ੀਲ ਦੇ ਸਿਹਤ ਮੰਤਰੀ ਮਾਸਰੇਲੋ ਨੇ ਕੀਤਾ। ਸੌਦੇ ਮੁਤਾਬਿਕ ਬ੍ਰਾਜ਼ੀਲ ਨੇ ਭਾਰਤ ਤੋਂ 2 ਕਰੋੜ ਵੈਕਸੀਨ ਖੁਰਾਕਾਂ ਖਰੀਦਣੀਆਂ ਸਨ ਪਰੰਤੂ ਇਸ ਸੌਦੇ ਤੋਂ ਬਾਅਦ ਬ੍ਰਾਜ਼ੀਲ ਵਿਚ ਕਾਫੀ ਸਵਾਲ ਖੜੇ ਕੀਤੇ ਗਏ ਤੇ ਰਾਸ਼ਟਰਪਤੀ ਜਾਇਰ ਬੋਲਸੋਨਰੋ ਉੱਪਰ ਭ੍ਰਿਸ਼ਟਾਚਾਰ ਨੂੰ ਛੁਪਾਉਣ ਦੇ ਦੋਸ਼ ਲੱਗੇ ਸਨ।