ਮੁੰਬਈ, 1 ਜੁਲਾਈ – ਟੀ-ਸਿਰੀਜ਼ ਕੰਪਨੀ ਦੇ ਮਾਲਿਕ ਗੁਲਸ਼ਨ ਕੁਮਾਰ ਦੀ ਹੱਤਿਆ ਦੇ ਮਾਮਲੇ ‘ਚ ਬੌਂਬੇ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ।ਹਾਈਕੋਰਟ ਨੇ ਇਸ ਮਾਮਲੇ ‘ਚ ਰਾਊਫ ਮਰਚੈਂਟ ਦੀ ਸਜ਼ਾ ਬਰਕਰਾਰ ਰੱਖੀ ਹੈ ਜਦਕਿ ਇੱਕ ਹੋਰ ਆਰੋਪੀ ਅਬਦੁਲ ਰਾਸ਼ਿਦ ਜਿਸ ਨੂੰ ਸੈਸ਼ਨ ਕੋਰਟ ਨੇ ਪਹਿਲਾਂ ਬਰੀ ਕਰ ਦਿੱਤਾ ਸੀ ਨੂੰ ਵੀ ਹਾਈਕੋਰਟ ਨੇ ਦੋਸ਼ੀ ਠਹਿਰਾਇਆ ਹੈ।ਇਸ ਤੋਂ ਇਲਾਵਾ ਰਮੇਸ਼ ਤੌਰਾਨੀ ਦੀ ਦੋਸ਼ਮੁਕਤੀ ਨੂੰ ਬਰਕਰਾਰ ਰੱਖਦੇ ਹੋਏ ਹਾਈਕੋਰਟ ਨੇ ਮਹਾਂਰਾਸ਼ਟਰ ਸਰਕਾਰ ਦੀ ਰਮੇਸ਼ ਤੌਰਾਨੀ ਖਿਲਾਫ ਅਪੀਲ ਖਾਰਜ ਕਰ ਦਿੱਤੀ ਹੈ।