ਫਗਵਾੜਾ, 2 ਜੁਲਾਈ (ਐਮ.ਐੱਸ.ਰਾਜਾ) – ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਫਗਵਾੜਾ ਵਿਖੇ ਪੰਜਾਬ ਐਗਰੋ ਦੇ ਚੇਅਰਮੈਨ ਜੁਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੁਆਰਾ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾ ਵਿੱਚ ਕੀਤੇ ਵਾਧੇ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਨੂੰ ਰੇਹੜੇ ਤੇ ਰੱਖ ਕੇ ਰੈਸਟ ਹਾਊਸ ਫਗਵਾੜਾ ਤੋਂ ਸ਼ੁਰੂ ਹੋਇਆ ਇਹ ਰੋਸ ਪ੍ਰਦਰਸ਼ਨ ਗੋਲ ਚੋਂਕ ਪਹੁੰਚਿਆ ਜਿੱਥੇ ਕਿ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ।ਪੰਜਾਬ ਐਗਰੋ ਦੇ ਚੇਅਰਮੈਨ ਜੁਗਿੰਦਰ ਸਿੰਘ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਖਿਲਾਫ ਹਰ ਵਰਗ ‘ਚ ਭਾਰੀ ਰੋਸ ਹੈ ਕਿਉ ਕਿ ਮੋਦੀ ਸਰਕਾਰ ਨੇ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਬੇਤਹਾਸ਼ਾ ਵਾਧਾ ਕੀਤਾ ਹੈ।ਫਗਵਾੜਾ ‘ਚ ਕਾਂਗਰਸ ਪਾਰਟੀ ਦੀ ਧੜੇ ਸਬੰਧੀ ਬੋਲਦਿਆ ਉਨ੍ਹਾਂ ਕਿਹਾ ਕਿ ਜੇਕਰ ਧੜ੍ਹੇਬੰਦੀ ਉਸਾਰੂ ਹੋਵੇ ਤਾਂ ਠੀਕ ਹੈ ਤੇ ਜੇਕਰ ਨੈਗੇਟਿਵ ਹੋਵੇ ਤਾਂ ਨੁਕਸਾਨ ਦੇਹ ਹੈ। ਇਸ ਦੋਰਾਨ ਉਨਾਂ ਵਿਧਾਇਕ ਧਾਲੀਵਾਲ ‘ਤੇ ਵੀ ਨਿਸ਼ਾਨੇ ਸਾਧੇ। ਦਿੱਲੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਆ ਕੇ ਕੀਤੇ ਵਾਅਦਿਆ ਤੇ ਤੰਜ ਕੱਸਦਿਆ ਸ. ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਭਿਖਾਰੀ ਨਹੀ ਹਨ ਤੇ ਉਨਾਂ ਨੂੰ ਬਿਜਲੀ ਫ੍ਰੀ ਨਹੀ ਚਾਹੀਦੀ ਸਗੋਂ ਬਿਜਲੀ ਦੀ ਸਪਲਾਈ ਨਿਰਵਿਘਣ ਚਾਹੀਦੀ ਹੈ।ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਅੱਤ ਦੀ ਮਹਿਗਾਈ ਨੇ ਹਰ ਵਰਗ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਤੇ ਇਸ ਦੇ ਰੋਸ ਵੱਜੋਂ ਹੀ ਅੱਜ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਾਹਰ ਕੀਤਾ ਗਿਆ ਹੈ। ਫਗਵਾੜਾ ਵਿੱਚ ਕਾਂਗਰਸ ਪਾਰਟੀ ਵੱਲੋਂ ਵੱਖ ਵੱਖ ਧੜਿਆ ਵਿੱਚ ਕੀਤੇ ਗਏ ਰੋਸ ਪ੍ਰਰਦਸ਼ਨ ਦੇ ਗੱਲ ਕਰਦਿਆ ਦਲਜੀਤ ਰਾਜੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਹੀ ਸਾਰੇ ਵਰਕਰ ਕੰਮ ਕਰ ਰਹੇ ਹਨ ਤੇ ਸਤਿਕਾਰ ਯੋਗ ਵਿਧਾਇਕ ਸਾਹਿਬ ਵੀ.ਆਈ.ਪੀ ਕਲਚਰ ਵਿੱਚੋਂ ਆਏ ਹਨ ਤੇ ਉਨਾਂ ਨੂੰ ਇਹ ਨਹੀ ਪਤਾ ਕਿ ਵਰਕਰ ਦੀ ਪਾਰਟੀ ‘ਚ ਅਹਿਮੀਅਤ ਕੀ ਹੈ। ਉਨਾਂ ਕਿਹਾ ਕਿ ਅੱਜ ਕੱਲ ਫਗਵਾੜਾ ‘ਚ ਕੁੱਝ ਵਪਾਰੀ ਹੀ ਕਾਂਗਰਸ ਪਾਰਟੀ ਨੂੰ ਚਲਾ ਰਹੇ ਹਨ ਜਿਸ ਨਾਲ ਕਾਂਗਰਸ ਪਾਰਟੀ ਦਾ ਫਗਵਾੜਾ ‘ਚ ਬਹੁਤ ਬੁਰਾ ਹਾਲ ਹੈ। ਰਾਜੂ ਨੇ ਕਿਹਾ ਕਿ 2022 ਵਿੱਚ ਪੰਜਾਬ ‘ਚ ਕੈਪਟਨ ਦੀ ਅਗਵਾਈ ਵਿੱਚ ਹੀ ਸਰਕਾਰ ਬਣੇਗੀ ਪਰ ਫਗਵਾੜਾ ਸੀਟ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ।