ਫਗਵਾੜਾ – ਮਹਿੰਗਾਈ ਖਿਲਾਫ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਕਾਂਗਰਸ ਵੱਲੋਂ ਧਰਨਾ

ਫਗਵਾੜਾ, 2 ਜੁਲਾਈ (ਰਮਨਦੀਪ) – ਦੇਸ਼ ਅੰਦਰ ਵੱਧ ਰਹੀ ਮਹਿੰਗਾਈ ਦੇ ਖਿਲਾਫ ਕਾਂਗਰਸ ਹਾਈ ਕਮਾਂਡ ਦੇ ਸੱਦੇ ‘ਤੇ ਦੇਸ਼ ਭਰ ਵਿੱਚ ਜਿੱਥੇ ਕਾਂਗਰਸ ਪਾਰਟੀ ਵੱਲੋ ਰੋਸ ਧਰਨੇ ਲਗਾਏ ਗਏ ਉਥੇ ਹੀ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਮੂਹ ਕਾਂਗਰਸੀ ਵਰਕਰਾਂ ਨੇ ਐੱਸ.ਡੀ.ਐੱਮ ਦਫਤਰ ਫਗਵਾੜਾ ਦੇ ਬਾਹਰ ਧਰਨਾ ਲਗਾਇਆ।ਇਸ ਧਰਨੇ ਵਿਚ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਤੋਂ ਇਲਾਵਾ ਦਿਹਾਤੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਪੱਖੀ ਸਰਕਾਰ ਨਹੀ ਹੈ ਜਿਸ ਨੇ ਦੇਸ਼ ਵਿੱਚ ਮਹਿੰਗਾਈ ਵਧਾ ਕੇ ਦੇਸ਼ ਦੇ ਹਰ ਵਰਗ ਨੂੰ ਸੜਕਾਂ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਤੇ ਇਸ ਦੇ ਚੱਲਦਿਆ ਹੀ ਕਾਂਗਰਸ ਪਾਰਟੀ ਵੱਲੋਂ ਇਹ ਧਰਨੇ ਪ੍ਰਦਰਸ਼ਨ ਕੀਤੇ ਗਏ ਹਨ। ਉਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਮਹਿੰਗਾਈ ਉਪਰ ਕੰਟਰੋਲ ਨਾ ਕੀਤਾ ਤਾਂ ਇਸ ਦਾ ਖਮਿਆਜਾ ਮੋਦੀ ਸਰਕਾਰ ਨੂੰ ਜਲਦ ਹੀ ਭੁਗਤਣਾ ਪਵੇਗਾ।ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੇਸ਼ ਅੰਦਰ ਮਹਿੰਗਾਈ ਵਧਾ ਕੇ ਹਰ ਵਰਗ ਦਾ ਜੀਣਾ ਮੁਸ਼ਕਲ ਕਰ ਕੇ ਰੱਖ ਦਿੱਤਾ ਹੈ।ਜਦੋਂ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਕਾਰਜ ਕਾਲ ਦੋਰਾਨ ਜੋ ਥੋੜੀ ਬਹੁਤੀ ਮਹਿੰਗਾਈ ਵਧੀ ਸੀ ਤਾਂ ਭਾਜਪਾ ਨੇਤਾਵਾ ਅਤੇ ਮਹਿਲਾਂ ਵਰਕਰਾ ਨੇ ਬਹੁਤ ਰੋਲਾ ਪਾਇਆ ਸੀ ਪਰ ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਗਾਈ ਵਧਾ ਕੇ ਹੱਦ ਹੀ ਪਾਰ ਕਰ ਦਿੱਤੀ ਹੈ ਤਾਂ ਉਹ ਨੇਤਾ ਅਤੇ ਭਾਜਪਾ ਮਹਿਲਾ ਵਰਕਰ ਚੁੱਪੀ ਸਾਧੇ ਬੈਠੇ ਹਨ। ਉਨਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਜਲਦ ਹੀ ਪੈਟਰੋਲ ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨਾਂ ਘਟਾਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਇਸ ਦੇ ਡਟ ਕੇ ਵਿਰੋਧ ਕਰੇਗੀ।ਇਸ ਤੋਂ ਇਲਾਵਾ ਬਲਾਕ ਕਾਂਗਰਸ ਦਿਹਾਤੀ ਵੱਲੋਂ ਮਹਿੰਗਾਈ ਖਿਲਾਫ ਮਾਰਕੀਟ ਕਮੇਟੀ ਫਗਵਾੜਾ ਦੇ ਬਾਹਰ ਵੀ ਵਿਧਾਇਕ ਧਾਲੀਵਾਲ ਦੀ ਅਗਵਾਈ ਹੇਠ ਧਰਨਾ ਪ੍ਰਦਰਸ਼ਨ ਕੀਤਾ ਗਿਆ।

Leave a Reply

Your email address will not be published. Required fields are marked *