ਫਗਵਾੜਾ, 6 ਜੁਲਾਈ (ਰਮਨਦੀਪ) – ਕੋਰੋਨਾ ਕਾਲ ਦੋਰਾਨ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਖਿਲਾਫ ਫਗਵਾੜਾ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਲੋਕ ਇਨਸਾਫ ਪਾਰਟੀ ਦੇ ਨੇਤਾ ਜਰਨੈਲ ਨੰਗਲ ਨੇ ਪ੍ਰਸ਼ਾਸ਼ਨ ਖਿਲਾਫ ਮੋਰਚਾ ਖੋਲ੍ਹਦਿਆ ਐੱਸ.ਡੀ.ਐੱਮ ਦਫਤਰ ਦੇ ਬਾਹਰ 4 ਦਿਨਾਂ ਸੰਕੇਤਕ ਧਰਨਾ ਲਗਾੳੇੁਣ ਦਾ ਅਗਾਜ ਕੀਤਾ।ਜਰਨੈਲ ਨੰਗਲ ਨੇ ਕਿਹਾ ਕਿ ਫਗਵਾੜਾ ਦੇ ਪ੍ਰਾਈਵੇਟ ਸਕੂਲਾਂ ਵਾਲੇ ਲਗਤਾਰ ਹੀ ਬੱਚਿਆ ਦੇ ਮਾਪਿਆ ਉਪਰ ਫੀਸਾਂ ਜਮਾਂ ਕਰਵਾਉਣਾ ਦਾ ਦਬਾਅ ਪਾ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਜਦ ਕਿ ਪ੍ਰਸ਼ਾਸ਼ਨ ਵੀ ਇਨਾਂ ਪ੍ਰਾਈਵੇਟ ਸਕੂਲਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨਾਂ ਕਿਹਾ ਕਿ ਰੋਜ਼ਾਨਾ ਹੀ 4 ਦਿਨ ਲਗਤਾਰ ਸਵੇਰੇ 8 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਧਰਨਾਂ ਲਗਾਇਆ ਜਾਵੇਗਾ। ਨੰਗਲ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਹੀ ਉਨਾਂ ਵੱਲੋਂ 4 ਦਿਨ ਦਾ ਸੰਕੇਤਕ ਧਰਨਾਂ ਸ਼ੁਰੂ ਕੀਤਾ ਗਿਆ ਹੈ ਤੇ ਜੇਕਰ ਫਿਰ ਵੀ ਪ੍ਰਸ਼ਾਸ਼ਨ ਨੇ ਪ੍ਰਾਈਵੇਟ ਸਕੂਲਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਸੋਮਵਾਰ ਨੂੰ ਉਹ ਐੱਸ.ਡੀ.ਐੱਮ ਦਫਤਰ ਖੁੱਲ੍ਹਣ ਨਹੀ ਦੇਣਗੇ।