ਫਗਵਾੜਾ, 6 ਜੁਲਾਈ (ਐੱਚ.ਐੱਸ ਰਾਣਾ) – ਆਮ ਆਦਮੀ ਪਾਰਟੀ ਫਗਵਾੜਾ ਨੂੰ ਉਸ ਸਮੇਂ ਸਿਆਸੀ ਬੱਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਲੀਗਲ ਵਿੰਗ ਦੇ ਸਕੱਤਰ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਅਤੇ ਜ਼ਿਲ੍ਹਾ ਪ੍ਰਧਾਨ ਐੱਸ.ਸੀ ਵਿੰਗ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਵਿੱਚ ਪਿੰਡ ਰਾਮਪੁਰ ਸੁੰਨੜਾ ਦੇ 40 ਦੇ ਕਰੀਬ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਅਤੇ ਸੰਤੋਸ਼ ਕੁਮਾਰ ਗੋਗੀ ਨੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕ ਹੁਣ ਦਿੱਲੀ ਵਾਂਗ ਬਿਜਲੀ ਪਾਣੀ ਸਕੂਲ ਹਸਪਤਾਲ ਵਰਗੀਆਂ ਸਹੂਲਤਾਂ ਪੰਜਾਬ ਵਿੱਚ ਵੀ ਚਹੁੰਦੇ ਹਨ ਤੇ ਲੋਕ ਹੋਰਨਾਂ ਪਾਰਟੀਆਂ ਦੇ ਝੂਠੇ ਵਾਅਦਿਆ ‘ਤੇ ਯਕੀਨ ਨਹੀ ਕਰਨਗੇ ਜੋ ਕਿ 2022 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।