ਸ੍ਰੀ ਮੁਕਤਸਰ ਸਾਹਿਬ, 8 ਜੁਲਾਈ – ਨਸ਼ੇ ਦੇ ਪ੍ਰਕੋਪ ਦਾ ਸ਼ਿਕਾਰ ਨੌਜਵਾਨਾਂ ਦੇ ਨਾਲ ਨਾਲ ਹੁਣ ਬੱਚੇ ਵੀ ਹੋ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹਲਕਾ ਲੰਬੀ ਦੇ ਪਿੰਡ ਤੱਪਾਖੇੜਾ ਵਿਖੇ ਜਿੱਥੇ ਕਿ 14 ਸਾਲ ਦੇ ਬੱਚੇ ਦੀ ਨਸ਼ੀਲਾ ਟੀਕਾ ਲਾਉਣ ਕਾਰਨ ਮੌਤ ਹੋ ਗਈ।ਇਚ ਬੱਚਾ ਪਿੰਡ ਦੀ ਇੱਕ ਗਲੀ ਵਿਚ ਪਿਆ ਹੋਇਆ ਮਿਲਿਆ ਤੇ ਨਸ਼ੀਲਾ ਟੀਕਾ ਲਾਉਣ ਕਾਰਨ ਉਸ ਦੀ ਬਾਂਹ ‘ਚੋਂ ਖੂਨ ਨਿਕਲ ਰਿਹਾ ਸੀ।