ਨਵੀਂ ਦਿੱਲੀ, 8 ਜੁਲਾਈ – ਨਵਨਿਯੁਕਤ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਟਵਿੱਟਰ ਨਾਲ ਕੇਂਦਰ ਸਰਕਾਰ ਦੇ ਚੱਲ ਰਹੇ ਵਿਵਾਦ ਉੱਪਰ ਸਖਤ ਰੁਖ ਜਾਹਰ ਕੀਤਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦਾ ਕਾਨੂੰਨ ਸਭ ਤੋਂ ਉੱਪਰ ਹੈ। ਟਵਿੱਟਰ ਨੂੰ ਨਵੇਂ ਆਈ.ਟੀ ਨਿਯਮ ਮੰਨਣੇ ਹੀ ਹੋਣਗੇ।